ਭੋਪਾਲ- ਅਜੇ ਅਪ੍ਰੈਲ ਦਾ ਮਹੀਨਾ ਹੈ ਅਤੇ ਪੂਰੇ ਉੱਤਰ ਭਾਰਤ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਅਪ੍ਰੈਲ ਮਹੀਨੇ ਵਿਚ ਹੀ ਜੂਨ ਮਹੀਨੇ ਵਾਂਗ ਗਰਮੀ ਪੈ ਲੱਗ ਪਈ ਹੈ। ਅਜਿਹੇ ਵਿਚ ਤੇਜ਼ ਗਰਮੀ ਦਾ ਅਸਰ ਹੁਣ ਬੱਚਿਆਂ ਦੀ ਪੜ੍ਹਾਈ 'ਤੇ ਵੀ ਦਿੱਸਣ ਲੱਗਾ ਹੈ। ਗਰਮੀ ਤੋਂ ਬਚਾਅ ਅਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੱਧ ਪ੍ਰਦੇਸ਼ ਦੇ ਭੋਪਾਲ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਨੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਦਾ ਹੁਕਮ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਸਵੇਰੇ 6.30 ਵਜੇ ਤੋਂ ਲੱਗਣਗੇ ਸਕੂਲ, ਬਦਲ ਗਿਆ ਸਕੂਲਾਂ ਦਾ ਸਮਾਂ
ਸਕੂਲ ਸਿੱਖਿਆ ਅਫ਼ਸਰ ਨੇ ਜਮਾਤ 8ਵੀਂ ਤੱਕ ਦੇ ਸਾਰੇ ਸਕੂਲ ਦਿਨ ਵਿਚ 12 ਵਜੇ ਤੋਂ ਬਾਅਦ ਨਾ ਲਾਉਣ ਦਾ ਨਿਰਦੇਸ਼ ਅੱਜ ਜਾਰੀ ਕੀਤਾ ਹੈ। ਭੋਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਭੋਪਾਲ ਜ਼ਿਲ੍ਹੇ ਵਿਚ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ 8ਵੀਂ ਤੱਕ ਦੀਆਂ ਜਮਾਤਾਂ ਦਿਨ ਵਿਚ 12 ਵਜੇ ਮਗਰੋਂ ਨਹੀਂ ਲੱਗ ਸਕਣਗੀਆਂ, ਤਾਂ ਕਿ ਤੇਜ਼ ਧੁੱਪ ਅਤੇ ਗਰਮੀ ਵਿਚ ਬੱਚਿਆਂ ਨੂੰ ਬਾਹਰ ਨਿਕਲਣ ਤੋਂ ਬਚਾਇਆ ਜਾ ਸਕੇ। ਸਿੱਖਿਆ ਅਫ਼ਸਰ ਦੇ ਇਸ ਹੁਕਮ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕੀ ਬਣੂੰ ਬੱਚਿਆਂ ਦੇ ਭਵਿੱਖ ਦਾ! ਕਲਾਸਰੂਮ 'ਚ ਗੂੜ੍ਹੀ ਨੀਂਦ ਸੁੱਤੀ ਮਹਿਲਾ ਅਧਿਆਪਕ

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਸਾਫ ਕਿਹਾ ਹੈ ਕਿ ਉਹ ਸਕੂਲ ਸੰਚਾਲਣ ਦਾ ਸਮਾਂ ਇਸ ਫ਼ੈਸਲੇ ਮੁਤਾਬਕ ਤੈਅ ਕਰਨ। ਨਾਲ ਹੀ ਇਹ ਯਕੀਨੀ ਕੀਤੀ ਜਾਵੇ ਤਿ 12 ਵਜੇ ਤੋਂ ਬਾਅਦ ਵੀ ਜਮਾਤਾਂ ਨਾ ਲੱਗਣ। ਦੱਸ ਦੇਈਏ ਕਿ ਭੋਪਾਲ ਵਿਚ ਦਿਨ ਦਾ ਤਾਪਮਾਨ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਹੀ 40 ਡਿਗਰੀ ਦੇ ਪਾਰ ਕਰ ਗਿਆ ਹੈ। ਹੁਣ ਇਹ ਤਾਪਮਾਨ ਵੱਧ ਕੇ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ, ਜੋ ਆਮ ਨਾਲੋਂ 3 ਤੋਂ 4 ਡਿਗਰੀ ਵੱਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
3 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ
NEXT STORY