ਲਖਨਊ- ਸਾਈਬਰ ਕ੍ਰਾਈਮ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਘੱਟ ਪੜ੍ਹੇ ਲਿਖੇ ਲੋਕ, ਬਜ਼ੁਰਗ ਅਤੇ ਬੱਚੇ ਸਾਈਬਰ ਕ੍ਰਾਈਮ ਦਾ ਆਸਾਨੀ ਨਾਲ ਸ਼ਿਕਾਰ ਬਣ ਰਹੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸਾਹਮਣੇ ਆਇਆ ਹੈ, ਜਿੱਥੇ 14 ਸਾਲ ਦੇ ਮੁੰਡੇ ਨਾਲ ਠੱਗੀ ਕੀਤੀ ਗਈ ਹੈ।
ਇਹ ਵੀ ਪੜ੍ਹੋ- CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ
ਦਰਅਸਲ ਮੁੰਡਾ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ, ਇਸ ਦੌਰਾਨ ਉਸ ਨੇ ਇਕ ਗਲਤੀ ਕਰ ਦਿੱਤੀ, ਜੋ ਬਹੁਤ ਹੀ ਮਹਿੰਗੀ ਪਈ। ਮੁੰਡੇ ਨੇ ਐਪ ਵਿਚ ਮੰਗੇ ਜਾਣ 'ਤੇ ਆਪਣੀ ਮਾਂ ਦੇ ਬੈਂਕ ਖ਼ਾਤੇ ਦੀ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਠੱਗਾਂ ਨੇ ਉਸ ਅਕਾਊਂਟ ਤੋਂ ਡੇਢ ਲੱਖ ਰੁਪਏ ਕੱਢ ਲਏ। ਮੁੰਡੇ ਦੀ ਮਾਂ ਨੇ ਸਾਈਬਰ ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ ਪੜ੍ਹਾਈ ਦਾ ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਦੱਸਣਯੋਗ ਹੈ ਕਿ ਆਨਲਾਈਨ ਗੇਮ ਜਾਂ ਆਫ਼ਰ ਦੇ ਨਾਂ 'ਤੇ ਸਾਈਬਰ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਵੱਡੀ ਗਿਣਤੀ ਵਿਚ ਲੋਕ ਸਾਈਬਰ ਠੱਗਾਂ ਦਾ ਸ਼ਿਕਾਰ ਬਣ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅੰਕਲ ਪਲੀਜ਼ ਬਚਾ ਲਓ', ਬੇਰਹਿਮ ਸ਼ਖ਼ਸ ਨੇ ਮੁੰਡੇ ਨੂੰ ਬਣਾਇਆ ਬੰਧਕ ਤੇ ਫਿਰ...
NEXT STORY