ਭੁਵਨੇਸ਼ਵਰ-ਬੰਗਾਲ ਦੀ ਖਾੜੀ 'ਚ ਬਣੇ ਚੱਕਰਵਾਤੀ ਤੂਫਾਨ 'ਅਮਫਾਨ' ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਰਾਤ ਤੋਂ ਹੀ ਓਡੀਸ਼ਾ ਦੇ ਤੱਟੀ ਇਲਾਕਿਆਂ 'ਚ ਇਸ ਦਾ ਪ੍ਰਭਾਵ ਸ਼ੁਰੂ ਹੋ ਗਿਆ ਸੀ। ਤੱਟੀ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਬਾਲਾਸੇਰ, ਭਦਰਕ ਵਰਗੇ ਜ਼ਿਲਿਆਂ 'ਚ ਰੁੱਖਣ ਡਿੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭ੍ਰਦਕ ਅਤੇ ਪਾਰਾਦੀਪ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਪੂਰੇ ਓਡੀਸ਼ਾ 'ਚ ਲਗਭਗ ਇੱਕ ਲੱਖ ਲੋਕਾਂ ਨੂੰ ਖਤਰੇ ਵਾਲੀਆਂ ਥਾਵਾਂ ਤੋਂ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਚੱਕਰਵਾਤ ਸਵੇਰਸਾਰ 10.30 ਵਜੇ ਪਾਰਾਦੀਪ ਤੋਂ ਲਗਭਗ 120 ਕਿਲੋਮੀਟਰ ਦੂਰ ਸੀ। ਇਸ ਤੂਫਾਨ ਦਾ ਲੈਂਡਫਾਲ ਪ੍ਰੋਸੈੱਸ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗਾ।
ਪਾਰਾਦੀਪ ਦੀ ਇਹ ਤਸਵੀਰ ਇਸ ਤੂਫਾਨ ਦਾ ਸ਼ੁਰੂਆਤੀ ਅਸਰ ਦਿਖਾ ਰਹੀ ਹੈ। ਇੱਥੇ ਰੁੱਖ ਡਿੱਗਣ ਨਾਲ ਕਈ ਰਸਤੇ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਹਨ, ਜਿਨ੍ਹਾਂ ਨੂੰ ਕ੍ਰੇਨ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਓਡੀਸ਼ਾ ਦੇ ਮਯੂਰਭੰਜ ਜ਼ਿਲੇ 'ਚ ਤੇਜ਼ ਹਵਾਵਾਂ ਨਾਲ ਕਈ ਥਾਵਾਂ 'ਤੇ ਰੁੱਖ ਡਿੱਗ ਗਏ। ਇਕ ਰੁੱਖ ਇਸ ਗੱਡੀ 'ਤੇ ਆ ਡਿੱਗਿਆ ਜਿਸ ਨੂੰ ਹਟਾਉਣ ਲਈ ਪੁਲਸ ਨੇ ਮਦਦ ਕੀਤੀ।
ਓਡੀਸ਼ਾ ਦੇ ਤੱਟੀ ਇਲਾਕਿਆਂ ਨੂੰ ਇਸ ਤੂਫਾਨ ਤੋਂ ਬਹੁਤ ਜ਼ਿਆਦਾ ਖਤਰਾ ਹੈ। ਇਸ ਦੇ ਨਾਲ ਹੀ ਮੰਗਲਵਾਰ ਤੋਂ ਹੀ ਸਮੁੰਦਰ 'ਚ ਉੱਚੀਆਂ-ਉੱਚੀਆਂ ਲਹਿਰਾ ਉੱਠ ਰਹੀਆਂ ਹਨ। ਤੱਟੀ ਜ਼ਿਲਿਆਂ 'ਚ 155 ਤੋਂ 165 ਕਿਮੀ.ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਵਾਨਾ ਜਤਾਈ ਗਈ ਹੈ। ਹਵਾ ਦੀ ਜ਼ਿਆਦਾਤਰ ਰਫਤਾਰ 185 ਕਿਮੀ.ਪ੍ਰਤੀ ਘੰਟਾ ਵੀ ਹੋ ਸਕਦੀ ਹੈ।
ਤੇਜ਼ ਹਵਾਵਾਂ ਦੇ ਕਾਰਨ ਓਡੀਸ਼ਾ ਦੇ ਚਾਂਦਬਾਲੀ 'ਚ ਕਈ ਰੁੱਖ ਹਾਈਵੇਅ 'ਤੇ ਡਿੱਗ ਗਏ। ਫਿਲਹਾਲ ਇਸ ਤੂਫਾਨ ਦਾ ਅਸਰ ਓਡੀਸ਼ਾ 'ਤੇ ਹੈ। ਚੱਕਰਵਾਤ ਓਡੀਸ਼ਾ ਦੇ ਤੱਟੀ ਜ਼ਿਲੇ ਜਗਤਸਿੰਘਪੁਰ, ਕੇਂਦਰਪਾੜਾ, ਭਦਰਕ, ਜਾਜਪੁਰ ਅਤੇ ਬਾਲਾਸੇਰ 'ਚ ਭਾਰੀ ਬਾਰਿਸ਼ ਅਤੇ ਤੂਫਾਨ ਲੈ ਕੇ ਆਵੇਗਾ।ਓਡੀਸ਼ਾ ਦੇ ਬਾਲਾਸੇਰ ਜ਼ਿਲੇ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇੱਥੇ ਤੂਫਾਨ ਦੇ ਕਾਰਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਹਾਚੱਕਰਵਾਤ ਅਮਫਾਨ ਨੂੰ ਹੁਣ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) 'ਚ ਡਾਪਲਰ ਵੈਦਰ ਰਡਾਰ ਲਗਾਤਾਰ ਟ੍ਰੈਕ ਕਰ ਰਿਹਾ ਹੈ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਲਾਕਡਾਊਨ : ਇਟਲੀ 'ਚ ਫਸੇ 168 ਲੋਕ ਪਰਤੇ ਗੋਆ, ਕੀਤੇ ਕੁਆਰੰਟੀਨ
NEXT STORY