ਪਣਜੀ— ਕੋਰੋਨਾ ਵਾਇਰਸ ਲਾਕਡਾਊਨ ਕਰ ਕੇ ਇਟਲੀ 'ਚ ਫਸੇ 168 ਸਮੁੰਦਰੀ ਯਾਤਰੀ ਬੁੱਧਵਾਰ ਭਾਵ ਅੱਜ ਇਕ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਗੋਆ ਪੁੱਜੇ। ਇਹ ਸਾਰੇ ਲੋਕ ਗੋਆ ਦੇ ਡੈਬੋਲਿਮ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ। ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਪੁੱਜੇ ਸਾਰੇ 168 ਲੋਕਾਂ ਦੀ ਕੋਵਿਡ-19 ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ 168 ਸਮੁੰਦਰੀ ਯਾਤਰੀ ਗੋਆ ਦੇ ਹਵਾਈ ਅੱਡੇ 'ਤੇ ਪਹੁੰਚੇ ਹਨ। ਅਧਿਕਾਰੀ ਮੁਤਾਬਕ ਸਮੁੰਦਰੀ ਯਾਤਰੀਆਂ ਦਾ ਇਕ ਹੋਰ ਸਮੂਹ ਅੱਜ ਹੀ ਗੋਆ ਪਹੁੰਚੇਗਾ। ਦਰਅਸਲ ਇਨ੍ਹਾਂ ਲੋਕਾਂ ਨੂੰ ਸਮੁੰਦਰੀ ਯਾਤਰੀ ਇਸ ਲਈ ਆਖਿਆ ਗਿਆ ਹੈ, ਕਿਉਂਕਿ ਇਹ ਸਾਰੇ ਇਟਾਲੀਅਨ ਕਰੂਜ਼ ਕੰਪਨੀ 'ਕੋਸਟਾ ਕਰੂਜ਼' ਵਿਚ ਕੰਮ ਕਰਨ ਵਾਲੇ ਕਾਮੇ ਹਨ।
ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਗੋਆ ਸੂਬੇ ਵਿਚ ਸਮੁੰਦਰੀ ਯਾਤਰੀਆਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਸਾਡੀ ਟੀਮ ਇਹ ਯਕੀਨੀ ਕਰੇਗੀ ਕਿ ਸਾਰੇ ਟੈਸਟ ਤੇਜ਼ੀ ਨਾਲ ਕਰਵਾਏ ਜਾਣਗੇ। ਸਾਰੇ ਟੈਸਟਾਂ ਤੋਂ ਬਾਅਦ ਸਮੁੰਦਰੀ ਯਾਤਰੀਆਂ ਨੂੰ ਬਾਅਦ ਵਿਚ ਕੁਆਰੰਟੀਨ ਕਰ ਦਿੱਤਾ ਜਾਵੇਗਾ, ਜਿੱਥੇ ਉਹ 14 ਦਿਨਾਂ ਲਈ ਵੱਖਰੇ-ਵੱਖਰੇ ਰਹਿਣਗੇ। ਇਹ ਸਮਾਂ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ-ਆਪਣੇ ਘਰਾਂ 'ਚ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਬੀਤੀ 16 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਟਲੀ 'ਚ ਫਸੇ 400 ਤੋਂ ਵੱਧ ਭਾਰਤੀ ਸਮੁੰਦਰੀ ਯਾਤਰੀਆਂ ਨੂੰ ਵਾਪਸ ਦੇਸ਼ ਲਿਆਉਣ ਦੀ ਵਿਸੇਸ਼ ਮਨਜ਼ੂਰੀ ਦਿੱਤੀ ਸੀ।
ਜੰਮੂ-ਕਸ਼ਮੀਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1317 ਹੋਈ, ਹੁਣ ਤੱਕ 18 ਦੀ ਹੋਈ ਮੌਤ
NEXT STORY