ਕੋਲਕਾਤਾ- ਪੱਛਮੀ ਬੰਗਾਲ ’ਚ ਭਿਆਨਕ ਸਮੁੰਦਰੀ ਤੂਫਾਨ ‘ਦਾਨਾ’ ਕਾਰਨ 2 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੂਰਬ ਵਰਧਮਾਨ ਜ਼ਿਲੇ ਦੇ ਬੁਡਬੁਡ ’ਚ ਕਥਿਤ ਤੌਰ ’ਤੇ ਬਿਜਲੀ ਦੀ ਤਾਰ ਛੂਹਣ ਨਾਲ ਇਕ ਸਿਵਲ ਵਾਲੰਟੀਅਰ ਚੰਦਨ ਦਾਸ (31) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਪੁਲਸ ਟੀਮ ਦੇ ਨਾਲ ਬਾਹਰ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਾਵਡ਼ਾ ਨਗਰ ਨਿਗਮ ਦਾ ਇਕ ਕਰਮਚਾਰੀ ਤਾਂਤੀਪਾਰਾ ’ਚ ਮੀਂਹ ਦੇ ਪਾਣੀ ਨਾਲ ਭਰੀ ਸੜਕ ’ਤੇ ਮ੍ਰਿਤਕ ਪਾਇਆ ਗਿਆ। ਅਜਿਹਾ ਸ਼ੱਕ ਹੈ ਕਿ ਉਸ ਦੀ ਮੌਤ ਡੁੱਬਣ ਕਾਰਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ’ਚ ਸ਼ੁੱਕਰਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ।
ਓਡਿਸ਼ਾ ’ਚ ਸਮੁੰਦਰੀ ਤੂਫਾਨ ਅਤੇ ਮੀਂਹ ਨਾਲ 2.80 ਲੱਖ ਏਕੜ ’ਚ ਭਰਿਆ ਪਾਣੀ, 1.75 ਲੱਖ ਏਕੜ ਫਸਲ ਬਰਬਾਦ
NEXT STORY