ਨਵੀਂ ਦਿੱਲੀ— ਛੱਤਰਪੁਰ ਵਿਖੇ ਸ਼ਨੀਧਾਮ ਮੰਦਰ ਦੇ ਸੰਸਖਾਪਕ ਦਾਤੀ ਮਹਾਰਾਜ ਤੇ ਉਸ ਦੇ 3 ਚੇਲਿਆਂ ਨੂੰ ਸਾਕੇਤ ਵਿਖੇ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਦਾਤੀ 'ਤੇ ਉਸ ਦੀ ਹੀ ਇਕ 25 ਸਾਲਾਂ ਸਾਧਵੀ ਨੇ ਕੁਕਰਮ ਦਾ ਦੋਸ਼ ਲਗਾਇਆ ਸੀ। ਪੀੜਤਾ ਦੀ ਸ਼ਿਕਾਇਤ 'ਤੇ ਫਤਿਹਪੁਰ ਬੇਰੀ ਥਾਣਾ ਪੁਲਸ ਨੇ ਮਦਨ ਲਾਲ ਰਾਜਸਥਾਨੀ ਉਰਫ ਦਾਤੀ ਮਹਾਰਾਜ, ਉਸ ਦੇ ਸਾਥੀ ਅਰਜੁਨ, ਅਸ਼ੋਕ ਤੇ ਅਨਿਲ 'ਤੇ ਸਮੂਹਿਕ ਕੁਕਰਮ, ਛੇੜਛਾੜ ਆਦਿ ਦਾ ਮਾਮਲਾ ਦਰਜ ਕੀਤਾ ਸੀ। ਫਿਰ ਇਹ ਮਾਮਲਾ ਕ੍ਰਾਇਮ ਬ੍ਰਾਂਚ ਤੇ ਉਸ ਤੋਂ ਬਾਅਦ ਸੀ. ਬੀ. ਆਈ. ਨੂੰ ਦਿੱਤਾ ਗਿਆ ਸੀ।
ਸਾਕੇਤ ਵਿਖੇ ਐਡੀਸ਼ਨਲ ਸੈਸ਼ਨ ਜੱਜ ਨੀਲਮ ਸਿੰਘ ਦੀ ਖਾਸ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਮੁਤਾਬਕ ਦੋਸ਼ੀਆਂ ਨੂੰ ਇਕ ਲੱਖ ਰੁਪਏ ਦਾ ਨਿੱਜੀ ਬਾਂਡ ਵੀ ਭਰਨਾ ਪਵੇਗਾ। ਕੋਰਟ ਦੇ ਆਦੇਸ਼ ਮੁਤਾਬਕ ਟ੍ਰਾਇਲ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਦਿੱਲੀ-ਐੱਨ. ਸੀ. ਆਰ. ਤੋਂ ਬਾਹਰ ਨਹੀਂ ਜਾਣਗੇ ਤੇ ਦੋਸ਼ੀ ਕਿਸੇ ਵੀ ਤਰ੍ਹਾਂ ਪੀੜਤਾ ਤੇ ਉਸ ਦੇ ਪਰਿਵਾਰ ਨਾਲ ਸਪੰਰਕ ਨਹੀਂ ਕਰਣਗੇ ਤੇ ਨਾ ਹੀ ਉਨ੍ਹਾਂ ਨੂੰ ਧਮਕਾਉਣਾ ਤੇ ਸਬੂਤਾਂ ਨਾਲ ਛੇੜਛਾੜ ਕਰਨਗੇ।
ਦੱਸਣਯੋਗ ਹੈ ਕਿ ਪੀੜਤਾ ਨੇ ਪਿਛਲੇ ਸਾਲ ਜੂਨ 'ਚ ਦੋਸ਼ ਲਗਾਇਆ ਸੀ ਕਿ ਬਾਬਾ ਤੇ ਉਸ ਦੇ ਚੇਲਿਆਂ ਨੇ ਦਿੱਲੀ ਵਿਖੇ ਸ਼ਨੀ ਮੰਦਰ ਦੇ ਆਸ਼ਰਮ ਤੇ ਰਾਜਸਥਾਨ ਦੇ ਪਾਲੀ ਵਿਖੇ ਆਸ਼ਰਮ 'ਚ ਕਈ ਵਾਰ ਸਮੂਹਿਕ ਕੁਕਰਮ ਕੀਤਾ ਸੀ। ਪੀੜਤਾ ਦੇ ਪਰਿਵਾਰ ਵਾਲਿਆਂ ਨੇ 10 ਸਾਲ ਪਹਿਲਾਂ ਉਸ ਨੂੰ ਪੜਾਈ ਕਰਨ ਲਈ ਪਾਲੀ ਵਿਖੇ ਬਾਲਗ੍ਰਾਮ ਗੁਰੂਕੁਲ ਆਸ਼ਰਮ 'ਚ ਭੇਜਿਆ ਸੀ। ਬਾਅਦ 'ਚ ਉਸ ਨੂੰ ਛੱਤਰਪੁਰ ਵਿਖੇ ਆਸ਼ਰਮ 'ਚ ਭੇਜ ਦਿੱਤਾ ਗਿਆ।
ਮਿਜ਼ੋਰਮ 'ਚ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ
NEXT STORY