ਰਾਮਪੁਰ— ਉਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਬੰਗਾਂ ਨੇ ਜ਼ਮੀਨੀ ਦੁਸ਼ਮਣੀ ਦੇ ਚੱਲਦੇ ਇਕ ਗਰਭਵੀ ਦੇ ਪੇਟ 'ਚ ਲੱਤ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ 'ਚ ਔਰਤ ਦੇ 3 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੀ ਸ਼ਿਕਾਇਤ 'ਤੇ 3 ਲੋਕਾਂ ਖਿਲਾਫ ਨਾਮਜ਼ਦ ਮੁਕੱਦਮਾ ਦਰਜ ਕੀਤਾ ਹੈ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਬਹੁਤ ਸਮੇਂ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।

ਜਾਣਕਾਰੀ ਮੁਤਾਬਕ ਮਾਮਲਾ ਰਾਮਪੁਰ ਥਾਣਾ ਸ਼ਾਹਬਾਦ ਦੇ ਸੇਫਨੀ ਚੌਕੀ ਖੇਤਰ ਦਾ ਹੈ। ਇੱਥੇ 23 ਸਿਤੰੰਬਰ 2017 ਦੀ ਸ਼ਾਮ ਨੂੰ ਜ਼ਮੀਨੀ ਦੁਸ਼ਮਣੀ ਕਾਰਨ ਪਿੰਡ ਦੇ ਹੀ ਦਬੰਗ ਮੁਖਤਿਆਰ, ਮਸ਼ੁੱਦੀਨ, ਸਲੀਮ ਪੀੜਤ ਇਰਸ਼ਾਦ ਦੇ ਘਰ ਪੁੱਜੇ। ਇਰਸ਼ਾਦ ਘਰ 'ਤੇ ਨਹੀਂ ਮਿਲਿਆ ਤਾਂ ਦਬੰਗ ਦੋਸ਼ੀਆਂ ਨੇ ਇਰਸ਼ਾਦ ਦੀ 3 ਮਹੀਨੇ ਦੀ ਗਰਭਵਤੀ ਪਤਨੀ ਨਿਸ਼ਾ ਨੂੰ ਬੁਰੀ ਤਰ੍ਹਾਂ ਲੱਤ-ਘਸੁੰਨ ਮਾਰੇ। ਇਸ ਘਟਨਾ 'ਚ ਪੀੜਤਾ ਦੇ ਬੱਚੇ ਦੀ ਮੌਤ ਹੋ ਗਈ।
ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ 3 ਲੋਕਾਂ ਖਿਲਾਫ ਧਾਰਾ 452, ਧਾਰਾ 315, ਧਾਰਾ 506, ਆਈ.ਪੀ.ਸੀ 'ਚ ਨਾਮਜ਼ਦ ਮੁਕੱਦਮਾ ਦਰਜ ਕਰ ਲਿਆ ਸੀ। ਪੀੜਤਾ ਦਾ ਦੋਸ਼ ਹੈ ਕਿ ਘਟਨਾ ਨੂੰ ਅੱਜ 6 ਮਹੀਨੇ ਬੀਤ ਚੁੱਕੇ ਹਨ ਪਰ ਦੋਸ਼ੀ ਖੁਲ੍ਹੇਆਮ ਘੁੰਮ ਰਹੇ ਹਨ। ਪੁਲਸ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਜਦਕਿ ਪੀੜਤ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮੁੱਖਮੰਤਰੀ ਦੇ ਪੋਰਟਲ 'ਤੇ 5 ਵਾਰ ਲਿਖਤ 'ਚ ਸ਼ਿਕਾਇਤ ਕੀਤੀ ਅਤੇ ਆਈ.ਜੀ, ਡੀ ਆਈ ਜੀ ਤੋਂ ਲੈ ਕੇ ਕਈ ਅਧਿਕਾਰੀਆਂ ਤੋਂ ਨਿਆਂ ਦੀ ਗੁਹਾਰ ਲਗਾਈ ਹੈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

ਪੀੜਤ ਮਹਿਲਾ ਮੁਤਾਬਕ ਸੇਫਨੀ ਚੌਕੀ ਇੰਚਾਰਜ਼ ਦੋਸ਼ੀਆਂ ਨਾਲ ਮਿਲੇ ਹੋਏ ਹਨ। ਇਸ ਦੇ ਨਾਲ ਹੀ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਪੁਲਸ ਉਨ੍ਹਾਂ 'ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। ਇੰਨਾ ਹੀ ਨਹੀਂ ਦੋਸ਼ੀ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਰਹੇ ਹਨ। ਔਰਤ ਨੇ ਐਸ.ਪੀ ਰਾਮਪੁਰ ਵਿਪਿਨ ਟਾਡਾ ਨੂੰ ਪੱਤਰ ਦੇ ਕੇ ਮੁੱਖਮੰਤਰੀ ਦੇ ਘਰ ਦੇ ਬਾਹਰ ਪੁੱਜ ਕੇ ਪਰਿਵਾਰ ਨਾਲ ਆਤਮ-ਹੱਤਿਆ ਕਰਨ ਦੀ ਧਮਕੀ ਦਿੱਤੀ ਹੈ।
ਇਸ ਮਾਮਲੇ 'ਚ ਏ.ਐਸ.ਪੀ ਸੁਧਾ ਸਿੰਘ ਨੇ ਕਿਹਾ ਕਿ ਔਰਤ ਦੇ ਨਾਲ ਘਟਨਾ ਹੋਈ ਹੈ। ਜਿਸ 'ਚ 3 ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਸੇਫਨੀ ਚੌਕੀ ਇੰਚਾਰਜ਼ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਸੀ.ਐੈੱਮ. ਕੇਜਰੀਵਾਲ ਸਵਾਤੀ ਦਾ ਰੇਪ ਰੋਕਣ ਅੰਦੋਲਨ 'ਚ ਦੇਣਗੇ ਸਹਿਯੋਗ
NEXT STORY