ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਕਰੀਬ 7,800 ਕਰੋੜ ਰੁਪਏ ਦੇ ਖ਼ਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਐੱਮ.ਆਈ.-17 ਵੀ5 ਹੈਲੀਕਾਪਟਰ ਲਈ ਇਲੈਕਟ੍ਰੋਨਿਕ ਵਾਰਫੇਅਰ ਸੂਟ ਦੀ ਖ਼ਰੀਦ ਵੀ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਰੱਖਿਆ ਖ਼ਰੀਦ ਪਰੀਸ਼ਦ (ਡੀ.ਏ.ਸੀ.) ਨੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ– ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ
ਰੱਖਿਆ ਮੰਤਰਾਲਾ ਨੇ ਕਿਹਾ ਕਿ ਡੀ.ਏ.ਸੀ. ਦੁਆਰਾ ਮਨਜ਼ੂਰ ਪ੍ਰਸਤਾਵਾਂ 'ਚ 7.62x51 ਮਿ.ਮੀ. ਲਾਈਟ ਮਸ਼ੀਨ ਗਨ (ਐੱਲ.ਐੱਮ.ਜੀ.) ਅਤੇ ਭਾਰਤੀ ਜਲ ਸੈਨਾ ਦੇ ਹਥਿਆਰ ਐੱਮ.ਐੱਚ.-60ਆਰ ਹੈਲੀਕਾਪਟਰ ਦੀ ਖ਼ਰੀਦ ਸ਼ਾਮਲ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਡੀ.ਏ.ਸੀ. ਦੀ ਬੈਠਕ 'ਚ ਕਰੀਬ 7,800 ਕਰੋੜ ਰੁਪਏ ਦੇ ਖ਼ਰੀਦ ਪ੍ਰਸਤਾਵਾਂ ਲਈ ਮਨਜ਼ੂਰੀ ਪ੍ਰਦਾਨ ਕੀਤੀ ਗਈ। ਬਿਆਨ 'ਚ ਕਿਹਾ ਗਿਆ ਕਿ ਭਾਰਤੀ ਹਵਾਈ ਫੌਜ ਦੀ ਤਾਕਤ ਵਧਾਉਣ ਲਈ, ਡੀ.ਏ.ਸੀ. ਨੇ ਭਾਰਤੀ-ਆਈ.ਡੀ.ਡੀ.ਐੱਮ. ਸ਼੍ਰੇਣੀ ਤਹਿਤ ਐੱਮ.ਆਈ.-17 ਵੀ5 ਹੈਲੀਕਾਪਟਰ 'ਤੇ ਇਲੈਕਟ੍ਰੋਨਿਕ ਵਾਰਫੇਰ (ਈ.ਡਬਲਯੂ.) ਸੂਟ ਦੀ ਖ਼ਰੀਦ ਅਤੇ ਤਾਇਨਾਤੀ ਲਈ ਮਨਜ਼ੂਰੀ ਦਿੱਤੀ ਹੈ। ਈ.ਡਬਲਯੂ. ਸੂਟ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀ.ਈ.ਐੱਲ.) ਤੋਂ ਖ਼ਰੀਦਿਆ ਜਾਵੇਗਾ।
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)
ਮੰਤਰਾਲਾ ਨੇ ਕਿਹਾ ਕਿ ਡੀ.ਏ.ਸੀ. ਨੇ ਮਸ਼ੀਨੀ ਪੈਦਲ ਫੌਜ ਅਤੇ ਬਖਤਰਬੰਦ ਰੈਜੀਮੈਂਟ ਲਈ ਜ਼ਮੀਨ-ਆਧਾਰਿਤ ਖੁਦਮੁਖਤਿਆਰੀ ਸਿਸਟਮ ਦੀ ਖ਼ਰੀਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਮਨੁੱਖ ਰਹਿਤ ਨਿਗਰਾਨੀ, ਗੋਲਾ-ਬਾਰੂਦ, ਇੰਧਣ ਅਤੇ ਕਲਪੁਰਜਿਆਂ ਦੀ ਸਪਲਾਈ ਅਤੇ ਜੰਗੀ ਖੇਤਰ 'ਚ ਜ਼ਖ਼ਮੀਆਂ ਦੀ ਨਿਕਾਸੀ ਵਰਗੇ ਵੱਖ-ਵੱਖ ਕੰਮਾਂ 'ਚ ਮਦਦ ਮਿਲੇਗੀ।
ਮੰਤਰਾਲਾ ਨੇ ਕਿਹਾ ਕਿ ਪ੍ਰਾਜੈਕਟ ਸ਼ਕਤੀ ਤਹਿਤ ਭਾਰਤੀ ਫੌਜ ਲਈ ਮਜ਼ਬੂਤ ਲੈਪਟਾਪ ਅਤੇ ਟੈਬਲੇਟ ਦੀ ਖ਼ਰੀਦ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸਾਰੀ ਖ਼ਰੀਦਦਾਰੀ ਸਿਰਫ ਸਵਦੇਸ਼ੀ ਵਿਕਰੇਤਾਵਾਂ ਤੋਂ ਹੀ ਕੀਤੀ ਜਾਵੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਜਲ ਸੈਨਾ ਦੇ MH-60R ਹੈਲੀਕਾਪਟਰਾਂ ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਲਈ ਡੀ.ਏਸੀ. ਨੇ ਹਥਿਆਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਹੈ।
ਚੰਦਰਯਾਨ-3 ਦੀ ਸਫ਼ਲਤਾ 'ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਲੈ ਕੇ ਰਾਹੁਲ ਗਾਂਧੀ ਤਕ ਨੇ ਦਿੱਤੀਆਂ ਵਧੀਆਂ
NEXT STORY