ਧਰਮਸ਼ਾਲਾ (ਏਜੰਸੀ)- ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਸਿਰਿਲ ਰਾਮਫੋਸਾ ਨੂੰ ਦੱਖਣੀ ਅਫ਼ਰੀਕਾ ਦੇ ਰਾਸ਼ਟਰੀ ਵਜੋਂ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ। ਦਲਾਈ ਲਾਮਾ ਨੇ ਰਾਮਫੋਸਾ ਨੂੰ ਲਿਖਿਆ,''ਰੰਗਭੇਦ ਦੀ ਸਮਾਪਤੀ ਦੇ ਬਾਅਦ ਤੋਂ ਦੱਖਣੀ ਅਫ਼ਰੀਕਾ ਇਕ ਸਥਿਰ, ਲੋਕਤੰਤਰੀ ਦੇਸ਼ ਰਿਹਾ ਹੈ। ਇਸ ਦਾ ਵਿਭਿੰਨ ਬਹੁਰਾਸ਼ਟਰੀ ਸਮਾਜ, ਜਿਸ 'ਚ ਵੱਖ-ਵੱਖ ਤਰ੍ਹਾਂ ਦੀਆਂ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਧਰਮ ਸ਼ਾਮਲ ਹਨ, ਇੱਕਠੇ ਸ਼ਾਂਤੀ ਨਾਲ ਰਹਿੰਦੇ ਹਨ, ਦੂਜਿਆਂ ਲਈ ਉਦਾਹਰਣ ਪੇਸ਼ ਕਰਦਾ ਹੈ।''
ਇਹ ਵੀ ਪੜ੍ਹੋ : ਰਾਮਫੋਸਾ ਮੁੜ ਬਣੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ, ਇਸ ਦਿਨ ਕਰਨਗੇ ਨਵੀਂ ਕੈਬਨਿਟ ਦਾ ਐਲਾਨ
ਉਨ੍ਹਾਂ ਕਿਹਾ,''ਮੈਨੂੰ ਉਮੀਦ ਹੈ ਕਿ ਤੁਹਾਡੀ ਅਗਵਾਈ 'ਚ ਦੇਸ਼ 'ਚ ਖੁਸ਼ਹਾਲ ਅਤੇ ਵਿਕਸਿਤ ਹੁੰਦਾ ਰਹੇਗਾ ਅਤੇ ਤੁਸੀਂ ਉਨ੍ਹਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਵੀ ਕੋਸ਼ਿਸ਼ ਕਰੋਗੇ ਜੋ ਵਾਂਝੇ ਹਨ।'' ਦਲਾਈ ਲਾਮਾ ਨੇ ਕਿਹਾ,''ਮੈਂ ਤੁਹਾਨੂੰ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨ ਅਤੇ ਦੱਖਣੀ ਅਫ਼ਰੀਕਾ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਹਰ ਸਫ਼ਲਤਾ ਦੀ ਕਾਮਨਾ ਕਰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਲਦੀਵ 'ਚ ਕੰਮ ਵਾਲੀ ਥਾਂ 'ਤੇ ਹਾਦਸੇ 'ਚ ਇਕ ਹੋਰ ਭਾਰਤੀ ਨਾਗਰਿਕ ਦੀ ਮੌਤ
NEXT STORY