ਨਵੀਂ ਦਿੱਲੀ— ਯੂ.ਪੀ ਦੇ ਮਥੁਰਾ 'ਚ ਸੋਮਵਾਰ ਰਾਤ ਨੂੰ ਇਕ ਦਲਿਤ ਦੀ ਬਾਰਾਤ 'ਤੇ ਦਰਜ਼ਨ ਭਰ ਲੋਕਾਂ ਨੇ ਹਮਲਾ ਕਰ ਦਿੱਤਾ। ਦੋ ਮਹੀਨੇ ਪਹਿਲੇ ਵੀ ਰਾਜਸਥਾਨ 'ਚ ਦਲਿਤ ਵਿਅਕਤੀ ਦੀ ਇਕ ਬਾਰਾਤ 'ਤੇ ਲੋਕਾਂ ਨੇ ਹਮਲਾ ਕੀਤਾ ਸੀ। ਹਾਲ ਦੇ ਮਾਮਲੇ 'ਚ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਦਲਿਤ ਦੀ ਬਾਰਾਤ 'ਚ ਸ਼ਾਮਲ ਲੋਕਾਂ ਨੇ ਦਿਗੰਬਰ ਸਿੰਘ ਦੀ ਗੱਡੀ ਨੂੰ ਸੜਕ ਤੰਗ ਹੋਣ ਕਾਰਨ ਜਾਣ ਨਹੀਂ ਦਿੱਤਾ।
ਪੁਲਸ ਮੁਤਾਬਕ ਘਟਨਾ ਫਰਾਹ ਦੇ ਸਲੇਮਪੁਰ ਪਿੰਡ ਦੀ ਹੈ। ਦਲਿਤ ਸਮੁਦਾਇ ਦੇ ਲੋਕਾਂ ਨੇ ਦਿਗੰਬਰ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਦੇ ਬਾਅਦ ਦੋਵਾਂ ਪੱਖਾਂ ਵੱਲੋਂ ਹਿੰਸਾ ਸ਼ੁਰੂ ਹੋ ਗਈ। ਕੁੱਟਮਾਰ ਦੇ ਬਾਅਦ ਦਿਗੰਬਰ ਸਿੰਘ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਬੁਲਾਇਆ ਅਤੇ ਉਹ ਲਾਠੀ-ਡੰਡੇ ਲੈ ਆਏ। ਇਨ੍ਹਾਂ ਲੋਕਾਂ ਨੇ ਲੜਕੀ ਦੇ ਪਿਤਾ ਰਾਮਸਵਰੂਪ, ਲੜਕੇ ਦੇ ਪਿਤਾ ਬ੍ਰਜੇਸ਼ ਅਤੇ ਇਕ ਹੋਰ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜਿਸ ਦੇ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਦੀ ਮੌਜੂਦਗੀ 'ਚ ਵਿਆਹ ਸੰਪੰਨ ਕਰਵਾਇਆ ਗਿਆ। ਫਰਾਹ ਪੁਲਸ ਥਾਣੇ ਦੇ ਐਸ.ਐਚ.ਓ ਪਾਲ ਸਿੰਘ ਨੇ ਕਿਹਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਛੱਤੀਸਗੜ੍ਹ : ਕਾਂਗਰਸ ਨੇ 3 ਵਿਧਾਇਕਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਕੀਤੀ ਮੰਗ
NEXT STORY