ਗੁੜਗਾਓ— ਸੀ.ਐੈੱਮ. ਮਨੋਹਰ ਲਾਲ ਖੱਟੜ ਦੇ ਪ੍ਰੋਗਰਾਮ 'ਚ ਇਕ ਦਲਿਤ ਮਹਿਲਾ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਬੇਟੀ ਨਾਲ ਕੁਕਰਮ ਕੀਤਾ ਗਿਆ, ਜਿਸ ਦੀ ਸ਼ਿਕਾਇਤ ਲੈ ਕੇ ਉਹ ਸੀ.ਐੈੱਮ. ਕੋਲ ਗਈ ਸੀ। ਇਥੇ ਪੁਲਸ ਨੇ ਉਸ ਨਾਲ ਬਦਸਲੂਕੀ ਕੀਤੀ। ਸ਼ਰੇਆਮ ਉਸ ਸਮੇਂ ਇਕ ਪੁਲਸ ਅਧਿਕਾਰੀ ਨੇ ਹੱਥ ਤੋਂ ਫੜ੍ਹ ਕੇ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਗਿਆ।
ਹਾਲਾਂਕਿ ਜਦੋਂ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਆਇਆ ਤਾਂ ਉਨ੍ਹਾਂ ਨੇ ਪੀੜਤਾ ਨਾਲ ਗੱਲਬਾਤ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਿਵਾਇਆ। ਇਕ ਮਹਿਲਾ ਨੇ ਦੋਸ਼ ਲਗਾਇਆ ਕਿ ਸੀ.ਐੈੱਮ. ਨੂੰ ਮਿਲਣ ਤੋਂ ਪਹਿਲਾ ਹੀ ਪੁਲਸ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਥਾਣੇ 'ਚ ਬੰਦ ਕਰ ਦਿੱਤਾ।
ਵੀਰਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨਹਿਰੂ ਕਾਲਜ 'ਚ ਬਣੇ ਮਲਟੀਪਰਪਜ਼ ਹਾਲ 'ਚ ਇਕ ਪ੍ਰੋਗਰਾਮ 'ਚ ਭਾਗ ਲੈਣ ਪਹੁੰਚੇ ਸਨ। ਇਸ ਦੌਰਾਨ ਇਕ ਮਹਿਲਾ ਅਤੇ ਉਸ ਦਾ ਪਰਿਵਾਰ ਸੀ.ਐੈੱਮ. ਦੇ ਸਾਹਮਣੇ ਆਪਣੀ ਸ਼ਿਕਾਇਤ ਰੱਖਣ ਲਈ ਜਾ ਰਿਹਾ ਸੀ। ਰਸਤੇ 'ਚ ਪੁਲਸ ਨੇ ਉਸ ਨੂੰ ਰੋਕ ਲਿਆ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਬੱਚੇ ਨਾਲ ਕੁਕਰਮ ਹੋਇਆ ਹੈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਉਹ ਸੀ.ਐੈੱਮ. ਖੱਟੜ ਅੱਗੇ ਪੇਸ਼ ਹੋਣ ਬਾਰੇ ਸੋਚਿਆ ਪਰ ਅਧਿਕਾਰੀਆਂ ਨੇ ਅੱਗੋ ਧੱਕੇ ਮਾਰੇ।
ਹਾਲਾਂਕਿ ਜਦੋਂ ਸੀ.ਐੈੱਮ. ਦੇ ਧਿਆਨ 'ਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਨਿਆਂ ਦਿਵਾਉਣ ਦਾ ਭਰੋਸਾ ਦਿਵਾਇਆ।
ਜਾਣਕਾਰੀ ਮੁਤਾਬਕ, ਆਦਰਸ਼ ਨਗਰ ਦੀ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਦੀਪਕ ਨਾਮ ਦੇ ਲੜਕੇ ਨੇ ਉਸ ਨਾਲ ਵਿਆਹ ਕੀਤਾ ਸੀ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ ਪਰ ਕਾਰਵਾਈ ਨਹੀਂ ਹੋਈ। ਇਸ 'ਤੇ ਪੀੜਤਾ ਨੇ ਸੀ.ਐੈੱਮ. ਨੂੰ ਟੈਗ ਕਰਕੇ ਟਵੀਟ ਕੀਤਾ ਸੀ, ਇਸ 'ਚ ਉਸ ਨੇ ਲਿਖਿਆ, ''ਤੁਸੀਂ ਹੀ ਹੁਣ ਮੇਰੇ ਆਖਰੀ ਸਹਾਰਾ ਹੋ।'' ਇਸ ਟਵੀਟ 'ਤੇ ਐੈੱਸ.ਪੀ. ਝੱਜਰ ਨੇ ਉਸ ਮਹਿਲਾ ਨੂੰ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ।
ਮਹਿਲਾ ਨੇ ਦੱਸਿਆ ਜਦੋਂ ਉਹ ਸੀ.ਐੈੱਮ. ਅੱਗੇ ਸ਼ਿਕਾਇਤ ਰੱਖਣ ਗਈ ਤਾਂ ਇਸ ਤੋਂ ਪਹਿਲਾਂ ਦੋ ਮਹਿਲਾਵਾਂ ਅਤੇ ਚਾਰ ਪੁਰਸ਼ ਪੁਲਸਕਰਮੀ ਉਸ ਨੂੰ ਘਰ ਚੋਂ ਚੁੱਕ ਕੇ ਲੈ ਗਏ। ਲੱਗਭਗ ਤਿੰਨ ਘੰਟੇ ਤੱਕ ਉਸ ਨੂੰ ਘੁੰਮਾਉਂਦੇ ਹੋਏ, ਬਾਅਦ 'ਚ ਮਹਿਲਾ ਥਾਣੇ 'ਚ ਬੰਦ ਕਰ ਦਿੱਤਾ ਗਿਆ। ਸੀ.ਐੈੱਮ. ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਜਵਾਨਾਂ ਦੀ ਸ਼ਹਾਦਤ 'ਚ ਆਜ਼ਾਦੀ ਦੀ ਮੰਗ ਕਰ ਰਹੀ ਕਾਂਗਰਸ: ਰਵੀਸ਼ੰਕਰ
NEXT STORY