ਨਵੀਂ ਦਿੱਲੀ— ਦੇਸ਼ 'ਚ ਕਈ ਵੱਡੀਆਂ ਸਿਆਸੀ ਰੈਲੀਆਂ ਅਤੇ ਪ੍ਰਦਰਸ਼ਨਾਂ ਦੇ ਗਵਾਹ ਰਹੇ ਰਾਮਲੀਲਾ ਮੈਦਾਨ 'ਚ ਇੰਨੀਂ ਦਿਨੀਂ ਭਾਜਪਾ ਵਰਕਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਗਲੇ ਕੁਝ ਦਿਨਾਂ ਲਈ ਰਾਮਲੀਲਾ ਮੈਦਾਨ ਭਗਵਾ ਗੜ੍ਹ ਅਤੇ ਦਿੱਲੀ ਭਾਜਪਾ ਦਾ ਕੈਂਪ ਦਫ਼ਤਰ ਬਣਨ ਜਾ ਰਿਹਾ ਹੈ। ਐਤਵਾਰ ਤੋਂ ਅਗਲੇ ਕਰੀਬ 3 ਹਫਤਿਆਂ ਤੱਕ ਇੱਥੇ ਭਾਜਪਾ ਦੇ ਮੇਗਾ ਇਵੈਂਟ ਹੋਣ ਜਾ ਰਹੇ ਹਨ। ਐਤਵਾਰ ਨੂੰ ਭਾਜਪਾ ਨੇ ਦਲਿਤ ਸਮਾਜ ਨੂੰ ਆਪਣੇ ਪੱਖ 'ਚ ਜੁਟਾਉਣ ਲਈ 'ਭੀਮ ਮਹਾਸੰਗਮ' ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ 'ਚ ਇਕ ਹੀ ਭਾਂਡੇ 'ਚ 5 ਹਜ਼ਾਰ ਕਿਲੋ ਖਿੱਚੜੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਰਾਹੀਂ ਸਮਾਜਿਕ ਸਮਰਸਤਾ ਦਾ ਸੰਦੇਸ਼ ਦੇਣ ਦੀ ਤਿਆਰੀ ਹੈ। ਇਹ ਖਿੱਚੜੀ ਮਸ਼ਹੂਰ ਸ਼ੈੱਫ ਵਿਸ਼ਨੂੰ ਮਨੋਹਰ ਤਿਆਰ ਕਰਨਗੇ।
ਖਿੱਚੜੀ ਇਵੈਂਟ ਤੋਂ ਬਾਅਦ ਪਾਰਟੀ ਦੇ ਵਰਕਰ 11 ਅਤੇ 12 ਜਨਵਰੀ ਨੂੰ ਰਾਸ਼ਟਰੀ ਨੇਤਾਵਾਂ ਦੇ ਸੰਮੇਲਨ ਦੀ ਤਿਆਰੀ 'ਚ ਜੁਟ ਜਾਣਗੇ। ਇਸ ਪ੍ਰੋਗਰਾਮ 'ਚ ਦੇਸ਼ ਭਰ ਦੇ ਚੁਣੇ ਗਏ ਪ੍ਰਤੀਨਿਧੀ ਅਤੇ ਰਾਜ ਕਾਰਜਕਾਰਣੀ ਦੇ ਵਰਕਰ ਜੁਟਣਗੇ। ਇਸ ਦੇ ਬਾਅਦ 20 ਜਨਵਰੀ ਨੂੰ ਪਾਰਟੀ ਯੂਥ ਸੰਕਲਪ ਰੈਲੀ ਦਾ ਆਯੋਜਨ ਕਰਨ ਵਾਲੀ ਹੈ। ਇਸ ਪ੍ਰੋਗਰਾਮ 'ਚ ਪਾਰਟੀ ਦੇ ਨੇਤਾ ਨੌਜਵਾਨਾਂ ਨੂੰ ਸੰਬੋਧਨ ਕਰਨਗੇ। ਇਸ ਤਰ੍ਹਾਂ ਭਾਜਪਾ ਇਕ ਪ੍ਰੋਗਰਾਮ ਨਾਲ ਦਲਿਤਾਂ ਨੂੰ ਸਾਧੇਗੀ ਅਤੇ ਇਕ ਨਾਲ ਨੌਜਵਾਨਾਂ ਨੂੰ, ਜਦੋਂ ਕਿ ਇਕ ਪ੍ਰੋਗਰਾਮ ਨੇਤਾਵਾਂ ਦੇ ਮੰਥਨ ਅਤੇ ਪਾਰਟੀ ਦੀ ਜਿੱਤ 'ਤੇ ਚਰਚਾ ਲਈ ਤੈਅ ਕੀਤਾ ਗਿਆ ਹੈ। ਭੀਮ ਮਹਾਸੰਗਮ ਯੂਨਿਕ ਇਵੈਂਟ 'ਚ ਬਣਨ ਵਾਲੀ 5 ਹਜ਼ਾਰ ਕਿਲੋ ਖਿੱਚੜੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਆਪਣੀ ਜਗ੍ਹਾ ਬਣਾਏਗੀ।
ਇਸ ਤੋਂ ਪਹਿਲਾਂ ਮਨੋਹਰ ਨੇ ਨਾਗਪੁਰ 'ਚ 3 ਹਜ਼ਾਰ ਕਿਲੋ ਦੀ ਖਿੱਚੜੀ ਤਿਆਰ ਕੀਤੀ ਸੀ, ਜਿਸ ਨੂੰ ਰਿਕਾਰਡ ਬੁੱਕ 'ਚ ਜਗ੍ਹਾ ਮਿਲੀ ਸੀ। ਦਿੱਲੀ ਭਾਜਪਾ ਦੇ ਮੀਡੀਆ ਕਨਵੀਨਰ ਅਸ਼ੋਕ ਗੋਇਲ ਨੇ ਦੱਸਿਆ ਕਿ ਪਾਰਟੀ ਨੇ ਬੀਤੇ ਕੁਝ ਦਿਨਾਂ 'ਚ ਦਲਿਤ ਸਮਾਜ ਦੇ ਲੋਕਾਂ ਤੋਂ ਹੀ 10 ਹਜ਼ਾਰ ਕਿਲੋ ਚਾਵਲ ਅਤੇ ਦਾਲ ਜੁਟਾਇਆ ਹੈ। ਇਸ ਤੋਂ ਇਲਾਵਾ ਖਿੱਚੜੀ 'ਚ ਪੈਣ ਵਾਲੇ ਟਮਾਟਰ, ਅਦਰਕ, ਪਿਆਜ਼ ਅਤੇ ਨਮਕ ਆਦਿ ਦੀ ਵਿਵਸਥਾ ਪਾਰਟੀ ਵੱਲੋਂ ਕੀਤੀ ਜਾਵੇਗੀ।
ਭਾਜਪਾ ਨੇ ਮੈਨੂੰ ਦੋਸਤ ਬਣਨਾ ਸਿਖਾ ਦਿੱਤਾ : ਅਖਿਲੇਸ਼ ਯਾਦਵ
NEXT STORY