ਨੈਸ਼ਨਲ ਡੈਸਕ- ਓਡਿਸ਼ਾ ’ਚ ਖਤਰਨਾਕ ਚੱਕਰਵਾਤੀ ਤੂਫਾਨ ‘ਦਾਨਾ’ ਦੇ ਤੱਟੀ ਖੇਤਰ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰਕਿਰਿਆ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਆਈ.ਐੱਮ.ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੂਫ਼ਾਨ ਪਿਛਲੇ 6 ਘੰਟਿਆਂ ਵਿਚ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਉੱਤਰ ਪੱਛਮ ਵੱਲ ਵਧਿਆ ਅਤੇ ਫਿਰ ਕੇਂਦਰਪਾੜਾ ਜ਼ਿਲੇ ਵਿਚ ਭੀਤਰਕਨਿਕਾ ਅਤੇ ਭਦਰਕ ਜ਼ਿਲੇ ਦੇ ਧਾਮਰਾ ਵਿਚ ਪਹੁੰਚ ਗਿਆ।
ਹਵਾ ਦੀ ਰਫ਼ਤਾਰ ਤਕਰੀਬਨ 110 ਕਿਲੋਮੀਟਰ ਪ੍ਰਤੀ ਘੰਟਾ ਸੀ। ਭੁਵਨੇਸ਼ਵਰ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਸੀਨੀਅਰ ਵਿਗਿਆਨੀ ਉਮਾਸ਼ੰਕਰ ਦਾਸ ਨੇ ਕਿਹਾ, “ਇਸ ਦੀ ਸ਼ੁਰੂਆਤ ਚੱਕਰਵਾਤੀ ਸਰਕੂਲੇਸ਼ਨ ’ਚ ਬਾਹਰੀ ਬੱਦਲ ਦੇ ਦਾਖਲ ਹੋਣ ਨਾਲ ਸ਼ੁਰੂ ਹੋਈ। ਜਦੋਂ ਇਸ ਦਾ ਕੇਂਦਰ ਜ਼ਮੀਨ ’ਤੇ ਪਹੁੰਚੇਗਾ, ਤਾਂ ਹਵਾ ਦੀ ਰਫਤਾਰ 120 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਉਮੀਦ ਹੈ।’’
ਇਹ ਵੀ ਪੜ੍ਹੋ- Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
ਓਡਿਸ਼ਾ ਵਿਚ ਚੱਕਰਵਾਤ ਕਾਰਨ ਪਏ ਮੋਹਲੇਧਾਰ ਮੀਂਹ ਕਾਰਨ 16 ਜ਼ਿਲਿਆਂ ਵਿਚ ਅਚਾਨਕ ਹੜ੍ਹਾਂ ਦੀ ਆਈ.ਐੱਮ.ਡੀ. ਦੀ ਭਵਿੱਖਵਾਣੀ ਵਿਚਾਲੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੰਭਾਵਿਤ ਪ੍ਰਭਾਵਾਂ ਨੂੰ ਘੱਟ ਕਰਨ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। ਚੱਕਰਵਾਤ ਦੇ ਮੱਦੇਨਜ਼ਰ 300 ਉਡਾਣਾਂ ਅਤੇ 552 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੂਫਾਨ ਕਾਰਨ ਬੰਗਾਲ ਅਤੇ ਓਡਿਸ਼ਾ ਸਮੇਤ 7 ਸੂਬਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਮਾਝੀ ਨੇ ਕਿਹਾ ਕਿ ਚੱਕਰਵਾਤ ਦੇ ਮੱਦੇਨਜ਼ਰ ਸੂਬੇ ’ਚ ਕੁੱਲ 5,84,888 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਅਤੇ ਸ਼ੁੱਕਰਵਾਰ ਸਵੇਰ ਤੱਕ ਇਹ ਗਿਣਤੀ 6,00,000 ਨੂੰ ਪਾਰ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਰਾਹਤ ਕੇਂਦਰਾਂ ਵਿਚ ਸ਼ਿਫਟ ਹੋਈਆਂ 4,431 ਗਰਭਵਤੀ ਔਰਤਾਂ ਵਿਚੋਂ 1600 ਨੇ ਬੱਚਿਆਂ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ- 'ਭਾਣਜੇ' ਨੇ ਲੁੱਟ ਲਿਆ 'ਮਾਮਾ' ; ਫ਼ੋਨ ਕਰ ਮਾਰ ਲਈ ਲੱਖਾਂ ਦੀ ਠੱਗੀ
ਉੱਥੇ ਹੀ ਪੱਛਮੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਚੱਕਰਵਾਤ ‘ਦਾਨਾ’ ਦੇ ਮੱਦੇਨਜ਼ਰ ਸੂਬੇ ਦੇ ਨੀਵੇਂ ਇਲਾਕਿਆਂ ’ਚ ਰਹਿ ਰਹੇ 3.5 ਲੱਖ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਕਰਵਾਤੀ ਤੂਫਾਨ 'ਦਾਨਾ' ਦੇ ਓਡੀਸ਼ਾ ਤੱਕ ਪਹੁੰਚਣ ਦੀ ਸੰਭਾਵਨਾ
NEXT STORY