ਬਿਹਾਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅਜਿਹੀ ਘਟਨਾ ਵਾਪਰੀ ਕਿ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਇਕ ਪਿਤਾ ਵਲੋਂ ਆਪਣੀ ਧੀ ਦਾ ਵਿਆਹ ਕਰਨ ਦੇ ਅਰਮਾਨ ਤਾਂ ਇਕ ਧੀ ਦਾ ਆਪਣੇ ਪਿਤਾ ਹੱਥੋਂ ਕੰਨਿਆਦਾਨ ਦਾ ਸੁਫ਼ਨਾ ਪਲ ਭਰ ਵਿਚ ਟੁੱਟ ਗਿਆ। ਜਿਸ ਵਿਹੜੇ ਤੋਂ ਪਿਤਾ ਦੀ ਅਰਥੀ ਉੱਠੀ, ਤਾਂ ਦੂਜੇ ਪਾਸੇ ਧੀ ਦੀ ਡੋਲੀ ਨਿਕਲੀ। ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਦਰਅਸਲ ਪਿਤਾ ਦਾ ਆਪਣੀ ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਮੌਤ ਹੋ ਗਈ, ਜਿਸ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ।
ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਭੋਰੇ ਥਾਣਾ ਖੇਤਰ ਅਧੀਨ ਪੈਂਦੇ ਭੋਰੇ ਬਾਜ਼ਾਰ ਦੀ ਹੈ। ਮ੍ਰਿਤਕ ਦੀ ਪਛਾਣ ਸੱਤਿਆਦੇਵ ਬਰਨਵਾਲ ਵਜੋਂ ਹੋਈ ਹੈ, ਜੋ ਕਿ ਭੋਰੇ ਥਾਣਾ ਖੇਤਰ ਦੇ ਸਿਸਾਈ ਪਿੰਡ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸੱਤਿਆਦੇਵ ਬਰਨਵਾਲ ਦੀ ਧੀ ਅਨੂ ਦਾ ਵਿਆਹ 20 ਅਪ੍ਰੈਲ ਨੂੰ ਹੋਣਾ ਸੀ। ਇਸੇ ਤਿਆਰੀ ਲਈ ਸੱਤਿਆਦੇਵ ਬਰਨਵਾਲ ਸ਼ਨੀਵਾਰ ਸਵੇਰੇ ਆਪਣੇ ਜਵਾਈ ਦੀਪਕ ਨਾਲ ਭੋਰੇ ਬਾਜ਼ਾਰ ਸਬਜ਼ੀਆਂ ਖਰੀਦਣ ਗਿਆ ਸੀ।
ਇਸ ਦੌਰਾਨ ਦਰੱਖਤ ਦੀ ਇੱਕ ਵੱਡੀ ਟਾਹਣੀ ਦੋਵਾਂ ਉੱਤੇ ਡਿੱਗ ਪਈ। ਇਸ ਹਾਦਸੇ ਵਿਚ ਸੱਤਿਆਦੇਵ ਬਰਨਵਾਲ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਜਵਾਈ ਗੰਭੀਰ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਦੁਖਦਾਈ ਘਟਨਾ ਕਾਰਨ ਵਿਆਹ ਦੇ ਜਸ਼ਨਾਂ 'ਚ ਮਾਤਮ ਪਸਰ ਗਿਆ। ਪੂਰੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ। ਧੀ ਦੀ ਡੋਲੀ ਉੱਠਣ ਤੋਂ ਪਹਿਲਾਂ ਉਸਦੇ ਪਿਤਾ ਦੀ ਅਰਥੀ ਉੱਠ ਗਈ।
ਸਹੇਲੀ ਜਾਂ ਡੈਣ! ਗੰਦਾ ਕੰਮ ਕਰਨ ਤੋਂ ਕੀਤਾ ਇਨਕਾਰ ਤਾਂ 3 ਦਰਿੰਦਿਆਂ ਰੋਲ 'ਤੀ ਵਿਆਹੁਤਾ ਦੀ ਪੱਤ
NEXT STORY