ਲਖਨਊ– ਉੱਤਰ-ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਵਿਚਕਾਰ ਸਰਕਾਰੀ ਵਿਵਸਥਾ ਦੀ ਵੀ ਲਗਾਤਾਰ ਪੋਲ ਖੁੱਲ੍ਹ ਰਹੀ ਹੈ। ਹਾਲ ਹੀ ’ਚ ਆਗਰਾ ’ਚ ਇਕ ਔਰਤ ਆਪਣੇ ਪਤੀ ਦੀ ਜਾਨ ਬਚਾਉਣ ਲਈ ਆਟੋ ’ਚ ਹੀ ਉਸ ਨੂੰ ਮੂੰਹ ਰਾਹੀਂ ਆਕਸੀਜਨ ਦੇਣ ਦੀ ਕੋਸ਼ਿਸ਼ ਕਰਨ ਲੱਗੀ ਸੀ। ਇਸ ਦੇ ਬਾਵਜੂਦ ਵੀ ਉਹ ਆਪਣੀ ਪਤੀ ਦੀ ਜਾਨ ਨਹੀਂ ਬਚਾਅ ਸਕੀ। ਹੁਣ ਅਜਿਹਾ ਹੀ ਇਕ ਮਾਮਲਾ ਬਹਰਾਇਚ ਤੋਂ ਸਾਹਮਣੇ ਆਇਆ ਹੈ।
ਯੋਗੀ ਆਦਿੱਤਿਆਨਾਥ ਸਰਕਾਰ ਦੇ ਸੂਬੇ ’ਚ ਲੋੜੀਂਦੀ ਮਾਤਰਾ ’ਚ ਆਕਸੀਜਨ ਦੇ ਨਾਲ ਹਸਪਤਾਲ ’ਚ ਬੈੱਡ ਅਤੇ ਦਵਾਈਆਂ ਮਿਲਣ ਦੀ ਸੱਚਾਈ ਇੰਟਰਨੈੱਟ ਮੀਡੀਆ ’ਤੇ ਬਹਰਾਇਚ ਦੀ ਇਕ ਵਾਈਰਲ ਵੀਡੀਓ ’ਚ ਵੇਖੀ ਜਾ ਸਕਦੀ ਹੈ।
ਇਥੋਂ ਦੇ ਇਕ ਹਸਪਤਾਲ ’ਚ ਦਾਖਲ ਇਕ ਔਰਤ ਆਕਸੀਜਨ ਨਾ ਮਿਲਣ ਕਾਰਨ ਤੜਫਦੀ ਰਹੀ। ਮਾਂ ਨੂੰ ਤੜਫਦੇ ਵੇਖ ਉਸ ਦੀ ਧੀ ਮੂੰਹ ਨਾਲ ਸਾਹ ਦੇਣ ਲਈ ਮਜ਼ਬੂਰ ਹੋ ਗਈ। ਬਹਰਾਇਚ ’ਚ ਮੈਡੀਕਲ ਕਾਲਜ ਦੀ ਖਸਤਾ ਹਾਲਤ ਸਾਰਿਆਂ ਸਾਹਮਣੇ ਹੈ। ਇਥੇ ਆਕਸੀਜਨ ਖਤਮ ਹੋਣ ਦੀ ਸਥਿਤੀ ’ਚ ਧੀ ਆਪਣੀ ਮਾਂ ਨੂੰ ਮੂੰਹ ਨਾਲ ਹੀ ਆਕਸੀਜਨ ਦੇਣ ਲੱਗੀ।
ਔਰਤ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋਣ ’ਤੇ ਮੈਡੀਕਲ ਕਾਲਜ ’ਚ ਇਲਾਜ ਲਈ ਲਿਆਇਆ ਗਿਆ ਸੀ। ਇਥੇ ਉਨ੍ਹਾਂ ਨੂੰ ਕਾਫੀ ਦੇਰ ਤਕ ਆਕਸੀਜਨ ਨਹੀਂ ਮਿਲੀ। ਇਸ ਤੋਂ ਬਾਅਦ ਧੀ ਨੇ ਮੋਰਚਾ ਸੰਭਾਲਿਆ। ਉਹ ਆਪਣੀ ਮਾਂ ਨੂੰ ਬਚਾਉਣ ਲਈ ਮੂੰਹ ਨਾਲ ਆਕਸੀਜਨ ਦਿੰਦੀ ਰਹੀ। ਇਸ ਤੋਂ ਬਾਅਦ ਵੀ ਆਕਸੀਨ ਦੀ ਘਾਟ ਕਾਰਨ ਔਰਤ ਨੇ ਦਮ ਤੋੜ ਦਿੱਤਾ। ਬਹਰਾਇਚ ’ਚ ਜ਼ਿੰਮੇਵਾਰ ਲੋਕ ਲਗਾਤਾਰ ਆਕਸੀਜਨ ਦੀ ਘਾਟ ਹੋਣ ਦੇ ਬਾਅਦ ਵੀ ਸਚਾਈ ਤੋਂ ਮੂੰਹ ਮੋੜ ਰਹੇ ਹਨ।
ਪੱਛਮੀ ਬੰਗਾਲ ’ਚ TMC ਦੀ ਜਿੱਤ ਅਤੇ ਮਮਤਾ ‘ਦੀਦੀ’ ਦੀ ਹਾਰ ਹੋਈ ਤਾਂ ਕੀ ਹੋਵੇਗਾ!
NEXT STORY