ਮਿਰਜਾਪੁਰ— ਇੱਥੋਂ ਦੀ ਬੇਟੀ ਨੇ ਲੱਦਾਖ ਦੀ 18 ਹਜ਼ਾਰ ਫੁੱਟ ਉੱਚੀ ਬਰਫੀਲੀ ਚੋਟੀ 'ਤੇ ਦੇਸ਼ ਦਾ ਤਿਰੰਗਾ ਲਹਿਰਾਇਆ ਹੈ। ਉਸ ਦੇ ਪਿੰਡ ਵਾਪਸ ਆਉਣ 'ਤੇ ਜਸ਼ਨ ਦਾ ਮਾਹੌਲ ਰਿਹਾ। ਉਹ ਵਾਰਾਣਸੀ ਦੇ ਅਗ੍ਰਸੇਨ ਕਾਲਜ 'ਚ ਪੜ੍ਹਦੀ ਹੈ। ਜ਼ਿਲੇ ਦੇ ਮਾਫੀ ਪਿੰਡ ਦੇ ਕਿਸਾਨ ਸੰਤਰਾਮ ਸਿੰਘ ਦੀ ਬੇਟੀ ਕਾਜ਼ਲ ਪਟੇਲ ਨੇ ਪੂਰੇ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ। ਪਿੰਡ ਵਾਲੇ ਮੁੱਖ ਸੜਕ ਤੋਂ ਕਾਜ਼ਲ ਦਾ ਸਵਾਗਤ ਕਰ ਕੇ ਪਿੰਡ ਤੱਕ ਲੈ ਗਏ। 18 ਵਿਦਿਆਰਥੀਆਂ ਦੇ ਦਲ 'ਚ ਉਹ ਉੱਤਰ ਪ੍ਰਦੇਸ਼ ਤੋਂ ਇਕੱਲੀ ਲੜਕੀ ਸ਼ਾਮਲ ਰਹੀ। ਹਿਨੌਤੀ ਮਾਫੀ ਪਿੰਡ ਦੇ ਕਿਸਾਨ ਸੰਤ ਰਾਮ ਸਿੰਘ ਦੇ ਤਿੰਨ ਸੰਤਾਨਾਂ 'ਚੋਂ ਦੂਜੇ ਨੰਬਰ ਦੀ ਬੇਟੀ ਕਾਜ਼ਲ ਪਟੇਲ ਦੀ ਸ਼ੁਰੂਆਤੀ ਸਿੱਖਿਆ ਪਿੰਡ ਤੋਂ ਸ਼ੁਰੂ ਹੋਈ। ਹਾਈ ਸਕੂਲ ਦੀ ਸਿੱਖਿਆ ਅਦਲਹਾਟ ਅਤੇ ਇੰਟਰ ਵਿਗਿਆਨ ਦੀ ਸਿੱਖਿਆ ਸਰਦਾਰ ਪਟੇਲ ਇੰਟਰ ਕਾਲਜ ਕੋਲਨਾ 'ਚ ਹੋਈ। ਉਹ ਮੌਜੂਦਾ ਸਮੇਂ ਵਾਰਾਣਸੀ ਦੇ ਅਗ੍ਰਸੇਨ ਕਾਲਜ ਤੋਂ ਬੀ.ਐੱਸ.ਸੀ. ਦੂਜੇ ਸਾਲ ਦੀ ਵਿਦਿਆਰਥਣ ਹੈ। ਕਾਜ਼ਲ ਬੀ.ਐੱਚ.ਯੂ. ਵਾਰਾਣਸੀ ਦੇ ਯੂ.ਪੀ. ਏਅਰ ਸਵਬਾਡਰਨ ਐੱਨ.ਸੀ.ਸੀ. ਦੀ ਕੈਡੇਟ ਹੈ।
ਉਸ ਨੇ ਦੱਸਿਆ ਕਿ ਡੀ.ਜੀ. ਐੱਨ.ਸੀ.ਸੀ. ਦਿੱਲੀ ਤੋਂ 18 ਕੈਡੇਟਾਂ ਦੀ ਟੀਮ 24 ਮਈ 2017 ਨੂੰ ਰਵਾਨਾ ਹੋਈ ਜੋ ਹਿਮਾਚਲ ਦੇ ਮਨਾਲੀ, ਸੋਲਾਂਗ ਵੈਲੀ ਅਤੇ ਵੈਲੀ ਤੋਂ 12500 ਫੁੱਟ ਉੱਚੀ ਵਿਆਸ ਕੁੰਡ ਦੀ ਪਥਰੀਲੀ ਅਤੇ ਪਹਾੜੀ ਮਾਰਗਾਂ ਤੋਂ ਪੈਦਲ ਜਾ ਰਹੀ ਬਾਰਸ਼ 'ਚ ਭਿੱਜਦੀ ਹੋਈ ਪੁੱਜੀ। ਵਿਆਸ ਕੁੰਡ ਤੋਂ ਕੈਂਪ ਜੰਗਲ ਜੋ 5600 ਫੁੱਟ ਦੀ ਉੱਚਾਈ 'ਤੇ ਕਾਫ਼ੀ ਮੁਸ਼ਕਲ ਮਾਰਗ ਹੈ, ਜਗ੍ਹਾ-ਜਗ੍ਹਾ ਗਲੈਸ਼ੀਅਰ ਦੇ ਪਹਾੜ ਨੂੰ ਪਾਰ ਕਰ ਕੇ ਜਾਣਾ ਸੀ। ਕੈਂਪ ਜੰਗਲ ਪੁੱਜ ਕੇ ਚਾਰ ਦਿਨ ਰੁਕਣਾ ਪਿਆ। ਉੱਥੇ ਹੀ ਕਾਫੀ ਬਾਰਸ਼ ਅਤੇ ਬਰਫੀਲੀ ਸਰਦ ਹਵਾਵਾਂ ਵੀ ਸਹਿਨ ਕਰਨੇ ਪਏ। ਸਲੀਪਿੰਗ ਬੈਗ ਤੋਂ ਲੈ ਕੇ ਟੈਂਟ ਤੱਕ ਭਿੱਜ ਗਏ। ਟੀਮ ਨਾਲ ਕੈਂਪ ਜੰਗਲ ਤੋਂ ਇਕ ਜੁਲਾਈ ਦੀ 12 ਵਜੇ ਰਾਤ ਪੈਦਲ ਚੱਲ ਕੇ ਸਵੇਰੇ 7.20 ਵਜੇ ਲੱਦਾਖ ਦੀ ਉੱਚੀ ਚੋਟੀ 'ਤੇ ਪੁੱਜ ਕੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ। 49 ਦਿਨ ਬਾਅਦ ਪੂਰੀ ਟੀਮ ਦਿੱਲੀ ਵਾਪਸ ਆਈ।
ਘਰ ਦੀ ਛੱਤ 'ਤੇ ਟਹਿਲ ਰਹੇ ਵਿਅਕਤੀ ਨੂੰ ਇਸ ਤਰ੍ਹਾਂ ਮਿਲੀ ਦਰਦਨਾਕ ਮੌਤ
NEXT STORY