ਨਵੀਂ ਦਿੱਲੀ- ਦਿੱਲੀ ਦੇ ਕਰੋਲ ਬਾਗ਼ ਸਥਿਤ ਵਿਸ਼ਾਲ ਮੈਗਾ ਮਾਰਗ ਦੇ ਸ਼ੋਅਰੂਮ 'ਚ ਅੱਗ ਲੱਗਣ ਤੋਂ ਬਾਅਦ ਇਕ ਨੌਜਵਾਨ ਦੀ ਲਾਸ਼ ਲਿਫ਼ਟ ਦੇ ਅੰਦਰੋਂ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਕੁਮਾਰ ਧੀਰੇਂਦਰ ਪ੍ਰਤਾਪ (25) ਵਜੋਂ ਹੋਈ ਹੈ। ਪੁਲਸ, ਫਾਇਰ ਬ੍ਰਿਗੇਡ ਅਤੇ ਆਫ਼ਤ ਰਿਸਪਾਂਸ ਫੋਰਸ ਦੇ ਕਰਮਚਾਰੀਆਂ ਦੀ ਸੰਯੁਕਤ ਤਲਾਸ਼ ਅਤੇ ਬਚਾਅ ਮੁਹਿੰਮਦ ਦੌਰਾਨ ਲਾਸ਼ ਲਿਫ਼ਟ ਦੇ ਅੰਦਰੋਂ ਮਿਲੀ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਦਿੱਲੀ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 6.44 ਵ ਜੇ ਪਦਮ ਸਿੰਘ ਰੋਡ ਸਥਿਤ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਬਿਆਨ 'ਚ ਕਿਹਾ ਗਿਆ,''ਇਹ ਵਿਸ਼ਾਲ ਮੈਗਾ ਮਾਰਟ ਦਾ ਆਊਟਲੇਟ ਹੈ। ਅੱਗ ਇਮਾਰਤ ਦੀ ਦੂਜੀ ਮੰਜ਼ਲ ਤੱਕ ਹੀ ਸੀਮਿਤ ਰਹੀ।'' ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਪਤੀ ਨੇ ਕੌਂਸਲਰ ਪਤਨੀ ਦਾ ਕਰ'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ
NEXT STORY