ਨੈਸ਼ਨਲ ਡੈਸਕ - ਯੂ.ਪੀ. ਦੇ ਬਰੇਲੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰਿਸ਼ਵਤ ਵਜੋਂ ਮਿਲੇ ਨੋਟਾਂ ਦੀ ਥਾਂ 'ਤੇ ਹੋਰ ਨੋਟ ਅਦਾਲਤ 'ਚ ਪੇਸ਼ ਕਰਨ ਦੇ ਦੋਸ਼ 'ਚ ਇਕ ਹੈੱਡ ਕਾਂਸਟੇਬਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਵਿੱਚ ਨੋਟਾਂ ਨੂੰ ਪੇਸ਼ ਕਰਦੇ ਹੋਏ ਪੁਲਸ ਨੇ ਦਾਅਵਾ ਕੀਤਾ ਕਿ ਥਾਣੇ ਵਿੱਚ ਰੱਖੇ ਅਸਲੀ ਨੋਟ ਚੂਹਿਆਂ ਨੇ ਕੂਤਰ ਦਿੱਤੇ ਸਨ। ਇਸ ਤੋਂ ਬਾਅਦ ਬਰੇਲੀ ਜ਼ਿਲ੍ਹੇ ਦੇ ਨਵਾਬਗੰਜ ਥਾਣੇ ਦੇ ਹੈੱਡ ਕਾਂਸਟੇਬਲ ਉਦੈਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਵਧੀਕ ਪੁਲਸ ਸੁਪਰਡੈਂਟ (ਏ.ਐਸ.ਪੀ.) ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ 12 ਫਰਵਰੀ, 2021 ਨੂੰ ਉੱਤਰ ਪ੍ਰਦੇਸ਼ ਪੁਲਸ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ (ਏ.ਸੀ.ਓ.) ਨੇ ਨਵਾਬਗੰਜ ਤਹਿਸੀਲ ਵਿੱਚ ਤਾਇਨਾਤ ਇੱਕ ਲੇਖਪਾਲ (ਮਾਲ ਅਧਿਕਾਰੀ) ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। 10,000 ਰੁਪਏ ਫੜੇ ਗਏ ਸਨ। ਰਿਸ਼ਵਤ ਵਜੋਂ ਮਿਲੇ 500 ਰੁਪਏ ਦੇ 20 ਨੋਟਾਂ ਤੋਂ ਇਲਾਵਾ ਏ.ਸੀ.ਓ. ਟੀਮ ਨੇ ਮੁਲਜ਼ਮਾਂ ਕੋਲੋਂ 80361 ਰੁਪਏ, ਇੱਕ ਮੋਬਾਈਲ ਫ਼ੋਨ, ਇੱਕ ਆਧਾਰ ਕਾਰਡ ਅਤੇ ਇੱਕ ਪੈਨ ਕਾਰਡ ਵੀ ਬਰਾਮਦ ਕੀਤਾ ਹੈ। ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ ਸਾਮਾਨ ਉਦੈਵੀਰ ਸਿੰਘ ਨੂੰ ਸੌਂਪ ਦਿੱਤਾ ਗਿਆ।
ਬਰਾਮਦਗੀ ਤੋਂ ਬਾਅਦ ਨੋਟਾਂ ਨੂੰ ਥਾਣੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ
ਹਾਲਾਂਕਿ, ਨਗਦੀ ਅਤੇ ਹੋਰ ਸਾਮਾਨ ਬਾਅਦ ਵਿੱਚ ਅਦਾਲਤ ਦੇ ਆਦੇਸ਼ਾਂ 'ਤੇ ਵਾਪਸ ਕਰ ਦਿੱਤਾ ਗਿਆ ਸੀ ਜਦੋਂ ਕਿ ਰਿਸ਼ਵਤ ਦੇ ਨੋਟ ਨਵਾਬਗੰਜ ਥਾਣੇ ਵਿੱਚ ਜਮ੍ਹਾ ਕਰਵਾਏ ਗਏ ਸਨ। ਮੁਕੱਦਮੇ ਦੀ ਸੁਣਵਾਈ ਦੌਰਾਨ, ਹੈੱਡ ਕਾਂਸਟੇਬਲ ਨੇ ਅਦਾਲਤ ਵਿੱਚ ਅਸਲ ਰਿਸ਼ਵਤ ਦੇ ਨੋਟ ਪੇਸ਼ ਨਹੀਂ ਕੀਤੇ ਅਤੇ ਇਸ ਦੀ ਬਜਾਏ ਚੂਹਿਆਂ 'ਤੇ ਅਸਲੀ ਨੋਟਾਂ ਨੂੰ ਕੂਤਰਨ ਦਾ ਦੋਸ਼ ਲਾਉਂਦਿਆਂ 500 ਰੁਪਏ ਦੇ 20 ਡੁਪਲੀਕੇਟ ਨੋਟ ਪੇਸ਼ ਕੀਤੇ।
48 ਘੰਟਿਆਂ 'ਚ ਹੀ ਸਾਫ ਹੋ ਗਈ ਆਬੋ-ਹਵਾ! ਗ੍ਰੇਪ-3 ਤਹਿਤ ਲਾਈ ਗਈਆਂ ਪਾਬੰਦੀਆਂ ਖਤਮ
NEXT STORY