ਚਰਖੀ ਦਾਦਰੀ- ਹਰਿਆਣਾ ਦੇ ਚਰਖੀ ਦਾਦਰੀ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਧੀ ਨੇ ਕੁਹਾੜੀ ਨਾਲ ਵਾਰ ਕਰ ਕੇ ਮਾਂ ਦਾ ਕਤਲ ਕਰ ਦਿੱਤਾ। ਪਿੰਡ ਪੈਂਤਾਵਾਸ ਕਲਾਂ ਦੇ ਖੇਤਾਂ 'ਚ ਧੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਨੂੰ ਅੰਜਾਮ ਦੇ ਕੇ ਧੀ ਪਿੰਡ ਤੋਂ ਫਰਾਰ ਹੋ ਗਈ। ਖੇਤਾਂ ਵਿਚ ਔਰਤ ਦੀ ਲਾਸ਼ ਪਈ ਵੇਖ ਕੇ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾ ਕੋਲ ਪਈ ਖ਼ੂਨ ਨਾਲ ਲੱਥਪੱਥ ਕੁਹਾੜੀ ਵੀ ਬਰਾਮਦ ਕਰ ਲਈ ਹੈ।
ਜਾਣਕਾਰੀ ਮੁਤਾਬਕ ਪੈਂਤਾਵਾਸ ਕਲਾਂ ਵਾਸੀ 45 ਸਾਲਾ ਊਸ਼ਾ ਨੂੰ ਉਸ ਦੀ ਧੀ ਨਿੱਕੂ ਬੁੱਧਵਾਰ ਸ਼ਾਮ ਲੱਕੜਾਂ ਲਿਆਉਣ ਦੀ ਬਹਾਨੇ ਖੇਤਾਂ 'ਚ ਲੈ ਗਈ ਸੀ, ਜਿਸ ਦੌਰਾਨ ਧੀ ਨੇ ਯੋਜਨਾ ਮੁਤਾਬਕ ਮਾਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਧੀ ਮੌਕੇ ਤੋਂ ਫਰਾਰ ਹੋ ਗਈ। ਦੇਰ ਰਾਤ ਲਾਸ਼ ਨੂੰ ਪੋਸਟਮਾਰਟਮ ਲਈ ਦਾਦਰੀ ਸਿਵਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾ ਦੇ ਪਤੀ ਨੇ ਆਪਣੀਆਂ ਦੋ ਧੀਆਂ ਸਮੇਤ ਜਵਾਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਸਾਜ਼ਿਸ਼ ਤਹਿਤ ਕਤਲ ਦਾ ਦੋਸ਼ ਲਗਾਇਆ ਹੈ। ਸ਼ਿਕਾਇਤਕਰਤਾ ਸੁਨੀਲ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੀਆਂ ਦੋ ਧੀਆਂ ਸਮੇਤ 5 ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ
ਮ੍ਰਿਤਕਾ ਊਸ਼ਾ ਦੇ ਪਤੀ ਸੁਨੀਲ ਨੇ ਦੱਸਿਆ ਸੀ ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਵੱਡੀਆਂ ਦੋ ਧੀਆਂ ਵਿਆਹੀਆਂ ਹਨ, ਜਦਕਿ ਛੋਟੀ ਧੀ ਕੁਆਰੀ ਹੈ। ਵਿਚਕਾਰਲੀ ਧੀ ਨਿੱਕੂ ਦਾ ਵਿਆਹ ਸਾਲ 2022 ਵਿਚ ਕੀਤਾ ਸੀ। ਦਸੰਬਰ 2024 ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਨਿੱਕੂ 16 ਮਹੀਨੇ ਪਹਿਲਾਂ ਆਪਣੇ ਪਤੀ ਅਜੇ ਤੋਂ ਤਲਾਕ ਲੈ ਚੁੱਕੀ ਹੈ ਅਤੇ ਉਸ ਤੋਂ ਬਾਅਦ ਵੀ ਉਹ ਉਸ ਨਾਲ ਰਹਿ ਰਹੀ ਸੀ। 19 ਦਸੰਬਰ ਨੂੰ ਜਵਾਈ ਅਜੇ ਧੀ ਨਿੱਕੂ ਨੂੰ ਛੱਡ ਗਿਆ ਸੀ ਅਤੇ ਉਨ੍ਹਾਂ ਦੀ ਛੋਟੀ ਧੀ ਨੂੰ ਨਾਲ ਲੈ ਗਿਆ ਸੀ। ਸੁਨੀਲ ਦਾ ਦੋਸ਼ ਹੈ ਕਿ ਜਵਾਈ ਦੇ ਕਹੇ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਹੱਥਾਂ ਨੂੰ ਹੱਥਕੜੀਆਂ ਲਗਾ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ਕੰਪਲੈਕਸ 'ਚ ਕੀਤਾ ਪ੍ਰਦਰਸ਼ਨ
NEXT STORY