ਸ਼ਿਵਪੁਰੀ- ਵੀਰਵਾਰ ਯਾਨੀ ਕਿ ਅੱਜ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਦੋਵੇਂ ਪਾਇਲਟ ਸੁਰੱਖਿਅਤ ਹਨ। ਇਸ ਲੜਾਕੂ ਜਹਾਜ਼ ਨੇ ਦਿਨ ਵੇਲੇ ਗਵਾਲੀਅਰ ਸਥਿਤ ਏਅਰਫੋਰਸ ਏਅਰਪੋਰਟ ਤੋਂ ਉਡਾਣ ਭਰੀ ਸੀ। ਇਹ ਹਾਦਸਾ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਨਰਵਰ ਵਿਕਾਸ ਬਲਾਕ ਦੇ ਪਪਰੇਡੂ ਪਿੰਡ ਨੇੜੇ ਵਾਪਰਿਆ।
ਇਹ ਵੀ ਪੜ੍ਹੋ- ਮਾਂ ਨੂੰ ਬਹਾਨੇ ਨਾਲ ਖੇਤਾਂ 'ਚ ਲੈ ਗਈ ਧੀ, ਫਿਰ ਕੀਤਾ ਅਜਿਹਾ ਕਿ ਪੜ੍ਹ ਕੇ ਕੰਬ ਜਾਵੇਗੀ ਰੂਹ
ਲੜਾਕੂ ਜਹਾਜ਼ ਗਵਾਲੀਅਰ ਡਿਵੀਜ਼ਨ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਕ੍ਰੈਸ਼ ਹੋ ਕੇ ਇਕ ਖੇਤ ਵਿਚ ਡਿੱਗ ਗਿਆ। ਇਸ ਤੋਂ ਪਹਿਲਾਂ ਹੀ ਦੋਵੇਂ ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਛਾਲ ਮਾਰਨ 'ਚ ਸਫਲ ਰਹੇ। ਜਹਾਜ਼ ਦਾ ਮਲਬਾ ਖੇਤ ਵਿਚ ਖਿੱਲਰ ਗਿਆ ਅਤੇ ਅੱਗ ਲੱਗ ਗਈ। ਇਸ ਲੜਾਕੂ ਜਹਾਜ਼ ਨੂੰ ਮਿਰਾਜ ਦਾ ਦੱਸਿਆ ਗਿਆ ਹੈ। ਲੜਾਕੂ ਜਹਾਜ਼ ਅਕਸਰ ਇਸ ਖੇਤਰ ਵਿਚ ਸਿਖਲਾਈ ਉਡਾਣਾਂ 'ਤੇ ਰਹਿੰਦੇ ਹਨ।
ਇਹ ਵੀ ਪੜ੍ਹੋ- ਟੁੱਟੇ ਸਾਰੇ ਸੁਫ਼ਨੇ: ਪੁੱਤ ਨੂੰ 40 ਲੱਖ ਖਰਚ ਭੇਜਿਆ ਸੀ US, 15 ਦਿਨ 'ਚ ਹੀ ਡਿਪੋਰਟ
ਸ਼ਿਵਪੁਰੀ ਦੇ ਪੁਲਸ ਸੁਪਰਡੈਂਟ ਅਮਨ ਸਿੰਘ ਰਾਠੌੜ ਨੇ ਦੱਸਿਆ ਕਿ ਸ਼ਿਵਪੁਰੀ ਜ਼ਿਲ੍ਹੇ ਦੇ ਨਰਵਰ ਵਿਕਾਸ ਬਲਾਕ ਦੇ ਪਪਰੇਡੂ ਪਿੰਡ ਵਿਚ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਦੋਵੇਂ ਪਾਇਲਟਾਂ ਨੇ ਪੈਰਾਸ਼ੂਟ ਰਾਹੀਂ ਛਾਲ ਮਾਰ ਦਿੱਤੀ ਅਤੇ ਦੋਵੇਂ ਸੁਰੱਖਿਅਤ ਬਚ ਗਏ। ਸੂਚਨਾ ਮਿਲਣ 'ਤੇ ਪੁਲਸ ਅਤੇ ਬਚਾਅ ਟੀਮ ਵੀ ਮੌਕੇ 'ਤੇ ਪਹੁੰਚਿਆ।
ਇਹ ਵੀ ਪੜ੍ਹੋ- ਡਾਲਰਾਂ ਦਾ ਸੁਫ਼ਨਾ ਹੋਇਆ ਚਕਨਾਚੂਰ, ਇਸ ਸੂਬੇ ਦੇ 33 ਨੌਜਵਾਨਾਂ ਦੀ 'ਘਰ ਵਾਪਸੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤੀ ਨੂੰ ਬਚਾਉਣ ਲਈ 40 ਫੁੱਟ ਡੂੰਘੇ ਖੂਹ 'ਚ ਮਾਰੀ ਛਾਲ, ਮੌਤ ਦੇ ਮੂੰਹ 'ਚੋਂ ਖਿੱਚ ਲਿਆਈ ਪਤਨੀ
NEXT STORY