ਨੈਸ਼ਨਲ ਡੈਸਕ- ਰਾਜਸਥਾਨ ਦੇ ਜੈਪੁਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਰੇਲ ਕਰਮੀ ਨੇ ਆਪਣੇ ਦਫ਼ਤਰ 'ਚ ਹੀ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਧੀ ਦੇ ਵਿਆਹ ਲਈ ਛੁੱਟੀ ਨਾ ਮਿਲਣ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲਸ ਨੇ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਉੱਤਰ-ਪੱਛਮ ਰੇਲਵੇ ਹੈੱਡ ਕੁਆਰਟਰ 'ਚ ਤਾਇਨਾਤ ਇਕ ਸਹਾਇਕ ਦਫ਼ਤਰ ਸੁਪਰਡੈਂਟ ਨੇ ਫਾਇਰ ਹੋਜ਼ ਨਾਲ ਲਟਕ ਕੇ ਖ਼ੁਦ ਦੀ ਜਾਨ ਲੈ ਲਈ। ਮੌਕੇ 'ਤੇ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਲਿਖਿਆ ਸੀ ਕਿ ਉਹ ਕੰਮ 'ਤੇ ਉਤਪੀੜਨ ਅਤੇ ਅਧਿਕਾਰੀਆਂ ਵਲੋਂ ਧੀ ਦੇ ਵਿਆਹ ਲਈ ਛੁੱਟੀ ਨਾ ਦਿੱਤੇ ਜਾਣ ਤੋਂ ਪਰੇਸ਼ਾਨ ਸੀ। ਉੱਥੇ ਹੀ ਮ੍ਰਿਤਕ ਦੇ ਸਹੁਰੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੋਸ਼ ਲਗਾਇਆ ਸੀ ਕਿ ਮੀਣਾ ਲਗਾਤਾਰ ਆਪਣੇ ਸੀਨੀਅਰਜ਼ ਤੋਂ ਛੁੱਟੀ ਮੰਗ ਰਿਹਾ ਸੀ ਪਰ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ ਸੀ। 59 ਸਾਲਾ ਨਰਸੀ ਮੀਣਾ ਇਕ ਸਾਲ ਬਾਅਦ ਰਿਟਾਇਰ ਹੋਣ ਵਾਲਾ ਸੀ।
ਜਵਾਹਰ ਸਰਕਿਲ ਥਾਣਾ ਇੰਚਾਰਜ ਵਿਨੋਦ ਸਾਂਖਲਾ ਨੇ ਕਿਹਾ,''ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਦਫ਼ਤਰ ਪਹੁੰਚੇ ਅਤੇ ਫਿਰ ਅਚਾਨਕ ਆਪਣਾ ਮੋਬਾਇਲ ਅਤੇ ਟਿਫਿਨ ਆਪਣੀ ਮੇਜ਼ 'ਤੇ ਛੱਡ ਕੇ ਕਿਤੇ ਚਲੇ ਗਏ। ਦੁਪਹਿਰ ਲੰਚ ਦੇ ਸਮੇਂ ਉਹ ਨਜ਼ਰ ਨਹੀਂ ਆਏ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਅੰਤ 'ਚ ਉਹ ਆਪਣੇ ਦਫ਼ਤਰ ਦੇ ਰਿਕਾਰਡ ਰੂਮ 'ਚ ਫਾਇਰ ਹੋਜ਼ ਨਾਲ ਲਟਕੇ ਹੋਏ ਮਿਲੇ।'' ਇਸ ਤੋਂ ਬਾਅਦ ਪੁਲਸ ਨੂੰ ਮੌਕੇ 'ਤੇ ਬੁਲਾਇਆ ਗਿਆ। ਫਿਲਹਾਲ ਪੁਲਸ ਨੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਕਰੀ ਗਈ ਤਾਂ ਕੰਪਨੀ ਦੇ ਗੇਟ ਦੇ ਬਾਹਰ ਕਰ ਦਿੱਤਾ ਕਾਲਾ ਜਾਦੂ
NEXT STORY