ਨੈਸ਼ਨਲ ਡੈਸਕ- ਕਰਨਾਟਕ ਦੇ ਬੇਲਾਰੀ ਸ਼ਹਿਰ 'ਚ ਕਰਨਾਟਕ ਮਿਲਕ ਫੈਡਰੇਸ਼ਨ (KMF) ਦੇ ਪ੍ਰਸ਼ਾਸਨਿਕ ਦਫਤਰ ਦੇ ਸਾਹਮਣੇ ਕੁਝ ਅਣਪਛਾਤੇ ਲੋਕਾਂ ਨੇ ਅਜਿਹਾ ਜਾਦੂ ਕੀਤਾ, ਜਿਸ ਨੂੰ ਦੇਖ ਕੇ KMF ਦੇ ਕਰਮੀ ਵੀ ਹੈਰਾਨ ਰਹਿ ਗਏ। ਇਸ ਘਟਨਾ ਵਿਚ ਕਾਲੇ ਜਾਦੂ ਦੀਆਂ ਵਸਤੂਆਂ ਜਿਵੇਂ ਕਿ ਕਾਲੀ ਗੁੱਡੀ, ਵੱਡਾ ਕੱਦੂ, ਨਾਰੀਅਲ, ਨਿੰਬੂ, ਕੇਸਰ ਅਤੇ ਲਾਲ ਸਿੰਦੂਰ ਦੀ ਵਰਤੋਂ ਕੀਤੀ ਗਈ ਸੀ। ਇਹ ਕਾਲਾ ਜਾਦੂ ਕਿਸ ਨੇ ਅਤੇ ਕਦੋਂ ਕੀਤਾ ਇਹ ਪਤਾ ਨਹੀਂ ਹੈ।
ਦੱਸ ਦੇਈਏ ਕਿ KMF ਦੀ ਹਾਲਤ ਖਰਾਬ ਚਲ ਹੈ ਅਤੇ ਘਾਟੇ ਦੇ ਚੱਲਦੇ ਇਸ ਨੇ 50 ਕਰਮੀਆਂ ਨੂੰ ਸ਼ਾਰਟਲਿਸਟ ਕੀਤਾ ਸੀ, ਜਿਨ੍ਹਾਂ ਦੀ ਛਾਂਟੀ ਕੀਤੀ ਜਾ ਸਕਦੀ ਹੈ। ਇਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਿਸੇ ਮੁਲਾਜ਼ਮ ਨੇ ਇਹ ਕਾਲਾ ਜਾਦੂ ਕੀਤਾ ਹੋ ਸਕਦਾ ਹੈ। ਘਟਨਾ ਅਨੁਸਾਰ ਕਰਨਾਟਕ ਮਿਲਕ ਫੈਡਰੇਸ਼ਨ ਦੇ ਦਫ਼ਤਰ ਦੇ ਬਾਹਰ ਇਕ ਕੱਦੂ ਵਿਚ ਪੰਜ ਮੇਖਾਂ ਠੋਕੀਆਂ ਗਈਆਂ ਅਤੇ ਨਿੰਬੂ ਵਿਚ ਵੀ ਮੇਖਾਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਹੋਰ ਵਸਤੂਆਂ ਜਿਵੇਂ ਤਾਵੀਜ਼, ਗੁੱਡੀਆਂ ਅਤੇ ਸਿੰਦੂਰ ਆਦਿ ਦੀ ਵਰਤੋਂ ਕੀਤੀ ਗਈ ਸੀ। ਇਹ ਸਭ ਦੇਖ ਕੇ ਦਫਤਰ ਦੇ ਕਰਮੀ ਹੈਰਾਨ ਰਹਿ ਗਏ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਘਟਨਾ ਵਾਪਰ ਰਹੀ ਸੀ ਤਾਂ ਆਲੇ-ਦੁਆਲੇ ਦੇ CCTV ਕੈਮਰੇ ਅਤੇ ਸੁਰੱਖਿਆ ਗਾਰਡਾਂ ਨੇ ਕੁਝ ਵੀ ਨਹੀਂ ਵੇਖਿਆ। ਇਸ ਘਟਨਾ ਸਬੰਧੀ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਇਹ ਕਾਲਾ ਜਾਦੂ ਕਿਸੇ ਮੁਲਾਜ਼ਮ ਵੱਲੋਂ ਜਾਂ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੋ ਸਕਦਾ ਹੈ।
ਭੂਟਾਨ ਦੀ ਰਾਜਮਾਤਾ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਤਾਜ ਮਹਿਲ ਦੇਖਿਆ
NEXT STORY