ਬਿਜਨੌਰ- ਇਕਲੌਤੀ ਸੰਤਾਨ ਦੀ ਬੀਮਾਰੀ ਕਾਰਨ ਪਤੀ-ਪਤਨੀ ਵਿਚਾਲੇ ਸੁਲਾਹ ਤਾਂ ਹੋ ਗਈ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਤਿੰਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਥਾਣਾ ਇੰਚਾਰਜ ਕਿਰਤਪੁਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਡਬਾਸੋਵਾਲਾ ਉਮਰੀ ਵਾਸੀ ਰਵਿੰਦਰ (35) ਆਪਣੀ ਪਤਨੀ ਸ਼ੀਤਲ (30) ਅਤੇ 6 ਸਾਲਾ ਇਕਲੌਤੀ ਧੀ ਆਯੂਸ਼ੀ ਨਾਲ ਵੀਰਵਾਰ ਸ਼ਾਮ ਮੋਟਰਸਾਈਕਲ 'ਤੇ ਕਿਰਤਪੁਰ ਤੋਂ ਬਿਜਨੌਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਬੂਢਪੁਰ ਨੈਨ ਸਿੰਘ ਕੋਲ ਸਾਹਮਣੇ ਤੋਂ ਆ ਰਹੀ ਵੈਨ ਦਾ ਟਾਇਰ ਫਟ ਗਿਆ, ਜਿਸ ਨਾਲ ਵੈਨ ਬੇਕਾਬੂ ਹੋ ਕੇ ਮੋਟਰਸਾਈਕਲ ਨਾਲ ਟਕਰਾ ਗਈ। ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ।
ਰਵਿੰਦਰ ਆਪਣੀ ਧੀ ਲਈ ਦਵਾਈ ਲੈਣ ਜਾ ਰਿਹਾ ਸੀ। ਪੁਲਸ ਅਨੁਸਾਰ ਰਵਿੰਦਰ ਅਤੇ ਉਸ ਦੀ ਪਤਨੀ ਵਿਚਾਲੇ 19 ਦਸੰਬਰ ਨੂੰ ਇੰਨਾ ਝਗੜਾ ਹੋਇਆ ਸੀ ਕਿ ਸ਼ੀਤਲ ਦੀ ਸ਼ਿਕਾਇਤ 'ਤੇ ਪੁਲਸ ਨੇ ਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਗੱਲਬਾਤ ਬੰਦ ਸੀ ਪਰ ਧੀ ਦੇ ਬੀਮਾਰ ਹੋਣ 'ਤੇ ਦੋਹਾਂ 'ਚ ਸੁਲਾਹ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੀਆ ਗਾਂਧੀ, ਰਾਹੁਲ ਸਣੇ ਕਈ ਨੇਤਾਵਾਂ ਨੇ ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਹੋਏ ਭਾਵੁਕ
NEXT STORY