ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦੇ ਪੱਛਮੀ ਵਿਹਾਰ ਇਲਾਕੇ 'ਚ ਦੋਹਰੇ ਕਤਲ ਦਾ ਬੇਹੱਦ ਹੈਰਾਨੀਜਨਕ ਮਾਮਲ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਇਕ ਬੇਟੀ ਨੇ ਪ੍ਰੇਮੀ ਦੀ ਮਦਦ ਨਾਲ ਆਪਣੇ ਮਾਂ-ਬਾਪ ਦੀ ਨਾ ਸਿਰਫ ਹੱਤਿਆ ਕੀਤੀ ਸਗੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਸੂਟਕੇਸ 'ਚ ਪਾ ਕੇ ਨਹਿਰ 'ਚ ਸੁੱਟ ਆਏ ਪਰ ਡਰੇਨ 'ਚ ਸੂਟਕੇਸ ਦੇ ਫਸਣ ਕਾਰਨ ਇਸ ਦੋਹਰੇ ਕਤਲਕਾਂਡ ਦੀ ਸਾਜਿਸ਼ ਤੋਂ ਪਰਦਾ ਉੱਠ ਗਿਆ। ਪੁਲਸ ਨੇ ਬੇਟੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬੇਟੀ ਨੇ ਪੁਲਸ ਦੇ ਸਾਹਮਣੇ ਕਬੂਲ ਕੀਤਾ ਕਿ ਮਾਂ-ਬਾਪ ਦੀਆਂ ਲੱਖਾਂ ਦੀ ਪ੍ਰਾਪਰਟੀ ਪਾਉਣ ਲਈ ਉਸ ਨੇ ਮਾਂ-ਬਾਪ ਦਾ ਕਤਲ ਕੀਤਾ ਸੀ, ਜਿਸ 'ਚ ਪ੍ਰੇਮੀ ਪ੍ਰਿੰਸ ਨੇ ਉਸ ਦਾ ਸਾਥ ਦਿੱਤਾ ਸੀ। ਪੁਲਸ ਦੋਹਰੇ ਕਤਲ 'ਚ ਇਨ੍ਹਾਂ ਨਾਲ ਰਹੇ ਕੁਝ ਹੋਰ ਲੋਕਾਂ ਦੀ ਤਲਾਸ਼ 'ਚ ਦਬਿਸ਼ ਦੇ ਰਹੀ ਹੈ।
ਪਤੀ ਤੋਂ ਵੱਖ ਰਹਿੰਦੀ ਸੀ ਔਰਤ
ਡੀ.ਸੀ.ਪੀ. ਸੇਜੂ ਪੀ ਕੁਰੂਵਿਲਾ ਅਨੁਸਾਰ 47 ਸਾਲਾ ਔਰਤ ਜਾਗੀਰ ਕੌਰ ਅਤੇ ਉਸ ਦਾ ਪਤੀ 40 ਸਾਲਾ ਗੁਰਮੀਤ ਕੌਰ ਨਿਲੋਠੀ ਐਕਸਟੇਂਸ਼ਨ 'ਚ ਰਹਿੰਦੇ ਸਨ। ਇਨ੍ਹਾਂ ਦੀ 26 ਸਾਲ ਦੀ ਬੇਟੀ ਦੇਵਿੰਦਰ ਕੌਰ ਉਰਫ ਸੋਨੀਆ ਦਾ ਵਿਆਹ ਹੋ ਚੁਕਿਆ ਹੈ। ਉਸ ਦੇ 6 ਅਤੇ 5 ਸਾਲ ਦੇ 2 ਬੱਚੇ ਵੀ ਹਨ ਪਰ ਉਹ ਪਿਛਲੇ ਇਕ ਸਾਲ ਤੋਂ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਲਖਨਊ ਦੇ ਗੋਮਤੀ ਨਗਰ ਐਕਸਟੇਂਸ਼ਨ ਵਾਸੀ ਪ੍ਰਿੰਸ ਦੀਕਸ਼ਤ (29) ਨਾਲ ਰਹਿ ਰਹੀ ਹੈ। ਦੇਵਿੰਦਰ ਕੌਰ ਦੀ ਨਜ਼ਰ ਆਪਣੇ ਮਾਂ-ਬਾਪ ਦੀ ਪ੍ਰਾਪਰਟੀ 'ਤੇ ਸੀ। ਦੇਵਿੰਦਰ ਇਸ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦੀ ਸੀ ਪਰ ਮਾਂ-ਬਾਪ ਤਿਆਰ ਨਹੀਂ ਸਨ। ਇਸੇ ਤੋਂ ਬਾਅਦ ਦੇਵਿੰਦਰ ਕੌਰ ਨੇ ਆਪਣੇ ਮਾਂ-ਬਾਪ ਨੂੰ ਰਸਤੇ ਤੋਂ ਹਟਾਉਣ ਦੀ ਸਾਜਿਸ਼ ਰਚੀ।
ਚਾਹ 'ਚ ਮਿਲਾ ਕੇ ਦਿੱਤੀਆਂ ਨੀਂਦ ਦੀਆਂ ਗੋਲੀਆਂ
21 ਫਰਵਰੀ ਨੂੰ ਆਪਣੇ 50 ਸਾਲਾ ਪਿਤਾ ਗੁਰਮੀਤ ਕੌਰ ਨੂੰ ਪਹਿਲਾਂ ਚਾਹ 'ਚ ਮਿਲਾ ਕੇ ਨੀਂਦ ਦੀਆਂ ਗੋਲੀਆਂ ਦਿੱਤੀਆਂ, ਉਸ ਤੋਂ ਬਾਅਦ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਦਾ ਗਲਾ ਘੁੱਟ ਦਿੱਤਾ। ਲਾਸ਼ ਨੂੰ ਸੂਟਕੇਸ 'ਚ ਪਾ ਕੇ ਨਹਿਰ 'ਚ ਸੁੱਟ ਦਿੱਤੀ। ਬੇਟੀ ਨੇ ਜਦੋਂ ਪਿਤਾ ਦਾ ਕਤਲ ਕੀਤਾ, ਉਸ ਸਮੇਂ ਮਾਂ ਜਗੀਰ ਕੌਰ ਆਪਣੇ ਪਿਤਾ ਦੇ ਦਿਹਾਂਤ 'ਤੇ ਜਲੰਧਰ ਗਈ ਸੀ। 2 ਮਾਰਚ ਨੂੰ ਜਦੋਂ ਮਾਂ ਵਾਪਸ ਆਈ ਤਾਂ ਉਸ ਨੂੰ ਵੀ ਨੀਂਦ ਦੀਆਂ ਗੋਲੀਆਂ ਦੇ ਕੇ ਮਾਰ ਦਿੱਤਾ ਅਤੇ ਲਾਸ਼ ਨਹਿਰ 'ਚ ਸੁੱਟ ਦਿੱਤੀ। 8 ਮਾਰਚ ਨੂੰ ਪੁਲਸ ਨੂੰ ਫੋਨ ਆਇਆ ਕਿ ਨਾਂਗਲੋਈ ਕੋਲ ਡਰੇਨ 'ਚ ਇਕ ਸੂਟਕੇਸ ਫਸਿਆ ਹੋਇਆ ਹੈ। ਪੁਲਸ ਨੇ ਉਸ ਨੂੰ ਕੱਢਵਾ ਕੇ ਦੇਖਿਆ ਤਾਂ ਉਸ 'ਚ ਜਾਗੀਰ ਕੌਰ ਦੀ ਲਾਸ਼ ਸੀ। ਦੂਜੇ ਦਿਨ ਗੁਰਮੀਤ ਦੀ ਵੀ ਲਾਸ਼ ਡਰੇਨ ਤੋਂ ਬਰਾਮਦ ਹੋਈ।
ਪ੍ਰਾਪਰਟੀ ਲਈ ਕੀਤਾ ਕਤਲ
ਜਾਗੀਰ ਕੌਰ ਦੀ ਲਾਸ਼ ਮਿਲਣ 'ਤੇ ਪੁਲਸ ਜਦੋਂ ਉਨ੍ਹਾਂ ਦੇ ਘਰ ਪੁੱਛ-ਗਿੱਛ ਲਈ ਪਹੁੰਚੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਗੁਰਮੀਤ ਕੌਰ ਵੀ ਕਈ ਦਿਨਾਂ ਤੋਂ ਲਾਪਤਾ ਹਨ। ਅਗਲੇ ਦਿਨ ਗੁਰਮੀਤ ਦੀ ਲਾਸ਼ ਡਰੇਨ ਤੋਂ ਬਰਾਮਦ ਹੋਣ ਤੋਂ ਬਾਅਦ ਪੁਲਸ ਨੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ। ਇਸ ਦੌਰਾਨ ਬੇਟੀ ਦੇਵਿੰਦਰ ਕੌਰ ਦੇ ਵਤੀਰੇ ਅਤੇ ਲਹਿਜੇ 'ਤੇ ਪੁਲਸ ਨੂੰ ਸ਼ੱਕ ਹੋਇਆ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇਖੀ ਤਾਂ ਅਹਿਮ ਸਬੂਤ ਨਜ਼ਰ ਆਏ। ਇਸ ਤੋਂ ਬਾਅਦ ਪੁਲਸ ਨੇ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਦੇਵਿੰਦਰ ਨੇ ਜ਼ੁਰਮ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਲੱਖਾਂ ਦੀ ਪ੍ਰਾਪਰਟੀ ਲਈ ਹੀ ਉਸ ਨੇ ਮਾਂ-ਬਾਪ ਦਾ ਕਤਲ ਕੀਤਾ ਸੀ, ਜਿਸ 'ਚ ਪ੍ਰੇਮੀ ਪ੍ਰਿੰਸ ਨੇ ਉਸ ਦਾ ਸਾਥ ਦਿੱਤਾ ਸੀ।
ਕਸ਼ਮੀਰ ਦੇ ਅਨੰਤਨਾਗ 'ਚ 3 ਪੜਾਵਾਂ 'ਚ ਹੋਣਗੀਆਂ ਚੋਣਾਂ, ਇਹ ਹੈ ਕਾਰਨ
NEXT STORY