ਨੈਸ਼ਨਲ ਡੈਸਕ- ਸੁਕੰਨਿਆ ਸਮ੍ਰਿਧੀ ਯੋਜਨਾ ਭਾਰਤ ਸਰਕਾਰ ਵਲੋਂ ਸੰਚਾਲਿਤ ਇਕ ਯੋਜਨਾ ਹੈ, ਜੋ ਕਿ ਧੀਆਂ ਦੇ ਭਵਿੱਖ ਨੂੰ ਸੰਵਾਰਣ ਅਤੇ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣ ਲਈ ਹੈ। ਨਰਾਤਿਆਂ ਮੌਕੇ ਇਸ ਯੋਜਨਾ ਤਹਿਤ ਕੁਝ ਨਵੇਂ ਬਦਲਾਅ ਕੀਤੇ ਗਏ ਹਨ। ਹੁਣ ਧੀਆਂ ਲਈ ਇਸ ਯੋਜਨਾ ਤਹਿਤ ਖ਼ਾਤਾ ਖੋਲ੍ਹਣਾ ਹੋਰ ਵੀ ਆਸਾਨ ਹੋ ਗਿਆ ਹੈ। ਇਹ ਯੋਜਨਾ ਡਾਕਖ਼ਾਨੇ ਦੀ ਕਿਸੇ ਵੀ ਬਰਾਂਚ 'ਚ ਖੋਲ੍ਹੀ ਜਾ ਸਕਦੀ ਹੈ। ਤੁਸੀਂ 250 ਰੁਪਏ ਮਹੀਨਾ ਤੋਂ ਇਸ ਯੋਜਨਾ ਨੂੰ ਸ਼ੁਰੂ ਕਰ ਸਕਦੇ ਹੋ।
ਇਹ ਵੀ ਪੜ੍ਹੋ- ਚਾਰ ਧਾਮ ਯਾਤਰਾ ਹੋਵੇਗੀ ਹੋਰ ਵੀ ਆਸਾਨ, ਪਹਿਲੀ ਵਾਰ ਮਿਲੇਗੀ ਇਹ ਸਹੂਲਤ
ਸਿਰਫ਼ 250 ਦੀ ਮਾਮੂਲੀ ਰਾਸ਼ੀ ਨਾਲ ਧੀਆਂ ਦਾ ਸੁਨਹਿਰੀ ਭਵਿੱਖ ਸੰਵਾਰੋ
ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਡਾਕ ਵਿਭਾਗ ਹੁਣ ਧੀਆਂ ਦੇ ਭਵਿੱਖ ਨੂੰ ਸੰਵਾਰਣ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਖ਼ਾਤਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਰਿਹਾ ਹੈ। ਇਸ ਮੁਹਿੰਮ ਤਹਿਤ ਹੁਣ ਸਿਰਫ਼ 250 ਦੀ ਮਾਮੂਲੀ ਰਾਸ਼ੀ ਨਾਲ ਧੀਆਂ ਦੇ ਸੁਨਹਿਰੀ ਭਵਿੱਖ ਲਈ ਸੁਰੱਖਿਅਤ ਨਿਵੇਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...
ਸੁਕੰਨਿਆ ਸਮਰਿਧੀ ਖਾਤਾ ਕਿਵੇਂ ਖੋਲ੍ਹਿਆ ਜਾਵੇ
ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਖਾਤਾ ਖੋਲ੍ਹਣ ਲਈ ਕੁੜੀ ਦੇ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਅਤੇ ਕੁਝ ਫੋਟੋਆਂ ਦੇ ਨਾਲ ਨਜ਼ਦੀਕੀ ਡਾਕਖਾਨੇ ਨਾਲ ਸੰਪਰਕ ਕਰਨਾ ਹੋਵੇਗਾ। ਇਸ ਯੋਜਨਾ ਤਹਿਤ 10 ਸਾਲ ਤੱਕ ਦੀਆਂ ਕੁੜੀਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ 250 ਰੁਪਏ ਤੋਂ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਬੰਦ ਘਰ 'ਚੋਂ ਆ ਰਹੀ ਸੀ ਬਦਬੂ, ਦਰਵਾਜ਼ਾ ਤੋੜ ਕੇ ਅੰਦਰ ਵੜੀ ਪੁਲਸ ਤਾਂ...
ਸੁਕੰਨਿਆ ਸਮ੍ਰਿਧੀ ਯੋਜਨਾ ਕੈਲਕੁਲੇਟਰ
ਮੰਨ ਲਓ ਤੁਹਾਡੀ ਧੀ 4 ਸਾਲ ਦੀ ਹੈ ਅਤੇ ਤੁਸੀਂ 15 ਸਾਲਾਂ ਲਈ ਹਰ ਮਹੀਨੇ 10,000 ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਇਸ ਯੋਜਨਾ ਤਹਿਤ ਤੁਹਾਨੂੰ ਹਰ ਸਾਲ 1,20,000 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਜਦੋਂ ਤੁਹਾਡੀ ਧੀ 19 ਸਾਲ ਦੀ ਹੋ ਜਾਵੇਗੀ, ਤੁਹਾਡਾ ਨਿਵੇਸ਼ ਪਰਿਪੱਕ ਹੋ ਜਾਵੇਗਾ। 8 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਤੁਸੀਂ ਮਿਆਦ ਪੂਰੀ ਹੋਣ 'ਤੇ ਲਗਭਗ 56 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ। ਇਹ ਕੈਲਕੁਲੇਟਰ ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਮਿਲਣ ਵਾਲੇ ਵਿਆਜ ਦਰ ਅਤੇ ਨਿਵੇਸ਼ ਦੇ ਸਮੇਂ ਦੇ ਆਧਾਰ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਾਮ ਨੌਮੀ ਦੀਆਂ ਸ਼ੁੱਭਕਾਮਨਾਵਾਂ
NEXT STORY