ਅਯੁੱਧਿਆ (ਬਿਊਰੋ)- ਕੇਂਦਰੀ ਮੰਤਰੀ ਅਤੇ ਹਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਚਲਾਏ ਜਾ ਰਹੇ ਸੰਸਦ ਭਾਰਤ ਦਰਸ਼ਨ ਦਾ ਕਾਰਵਾਂ ਚੌਥੇ ਦਿਨ ਹਮੀਰਪੁਰ ਸੰਸਦੀ ਖੇਤਰ ਦੀਆਂ 21 ਹੋਣਹਾਰ ਬੇਟੀਆਂ ਨੂੰ ਲੈ ਕੇ ਧਰਮ ਅਤੇ ਆਸਥਾ ਦੀ ਪਵਿੱਤਰ ਨਗਰੀ ਅਯੁੱਧਿਆ ਪਹੁੰਚਿਆ। ਅਯੁੱਧਿਆ ’ਚ ਹੋਣਹਾਰ ਬੇਟੀਆਂ ਨੇ ਰਾਮਮੰਦਰ ਵਿਚ ਪ੍ਰਭੂ ਸ਼੍ਰੀਰਾਮ ਦੀ ਅਰਾਧਨਾ ਕੀਤੀ, ਨਵੇਂ ਅਲੌਕਿਕ ਰਾਮਮੰਦਰ ਦਾ ਨਿਰਮਾਣ ਕਾਰਜ ਵੇਖ ਕੇ ਰਾਜਸਦਨ ਬਾਰੇ ਜਾਣਿਆ। ਅਨੁਰਾਗ ਠਾਕੁਰ ਨੇ ਕਿਹਾ,‘‘ਸੰਸਦ ਭਾਰਤ ਦਰਸ਼ਨ ਹਮੀਰਪੁਰ ਸੰਸਦੀ ਖੇਤਰ ’ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਚਲਾਈ ਜਾ ਰਹੀ ਅਨੋਖੀ ਯੋਜਨਾ ਹੈ। ਅੱਜ ਹਮੀਰਪੁਰ ਸੰਸਦੀ ਖੇਤਰ ਦੀਆਂ 21 ਹੋਣਹਾਰ ਬੇਟੀਆਂ ਨੇ ਆਸਥਾ, ਧਰਮ, ਸੱਭਿਆਚਾਰਕ ਵਿਰਾਸਤ ਅਤੇ ਪਰਮ ਪੂਜਨੀਕ ਪ੍ਰਭੂ ਸ਼੍ਰੀਰਾਮ ਦੀ ਨਗਰੀ ਅਯੁੱਧਿਆ ’ਚ ਰਾਮ ਮੰਦਰ ’ਚ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕੀਤੇ। ਬੇਟੀਆਂ ਨੇ ਦਿਵਯ ਰਾਮ ਮੰਦਰ ਦੇ ਨਿਰਮਾਣ ਕਾਰਜ ਅਤੇ ਰਾਜਸਦਨ ਬਾਰੇ ਵੀ ਜਾਣਿਆ।’’
ਇਹ ਵੀ ਪੜ੍ਹੋ : ਹਮੀਰਪੁਰ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੇ ਕੀਤੇ ਕਾਸ਼ੀ ’ਚ ਬਾਬਾ ਵਿਸ਼ਵਨਾਥ ਦੇ ਦਰਸ਼ਨ
ਅਨੁਰਾਗ ਠਾਕੁਰ ਨੇ ਕਿਹਾ ਕਿ ਸੰਸਦ ਭਾਰਤ ਦਰਸ਼ਨ ਨਾਲ ਬੇਟੀਆਂ ’ਚ ਨਵੀਂ ਅਤੇ ਪੁਰਾਤਨ ਦੋਵਾਂ ਦੀ ਜੋਤ ਤੀਬਰ ਹੋ ਰਹੀ ਹੈ। ਇਹੀ ਸੋਚ ਭਾਰਤ ਨੂੰ ਵਿਸ਼ਵ ਗੁਰੂ ਬਣਾਏਗੀ। ਅਯੁੱਧਿਆ ਨਗਰੀ ਪਹੁੰਚ ਕੇ ਬੇਟੀਆਂ ਬੇਹੱਦ ਉਤਸ਼ਾਹਿਤ ਸਨ। ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਦੱਸਿਆ ਕਿ 3 ਦਿਨਾਂ ਦੀ ਇਸ ਰੋਮਾਂਚਕ ਯਾਤਰਾ ’ਚ ਅੱਜ ਅਯੁੱਧਿਆ ਘੁੰਮ ਕੇ ਮਨ ਬੇਹੱਦ ਖੁਸ਼ ਹੈ। ਸੰਸਦ ਭਾਰਤ ਦਰਸ਼ਨ ਸਾਡੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਸ਼ੁਰੂ ਕੀਤੀ ਗਈ ਅਨੋਠੀ ਯੋਜਨਾ ਹੈ, ਜਿਸ ਦੀ ਵਜ੍ਹਾ ਨਾਲ ਸਾਨੂੰ ਬਹੁਤ ਐਕਸਪੋਜ਼ਰ ਮਿਲ ਰਿਹਾ ਹੈ। ਨਵੀਂ ਚੀਜਾਂ ਸਿੱਖਣ-ਦੇਖਣ ਨੂੰ ਮਿਲ ਰਹੀਆਂ ਹਨ। ਅਸੀਂ ਇਸ ਦੇ ਲਈ ਆਪਣੇ ਸੰਸਦ ਮੈਂਬਰ ਜੀ ਦੀਆਂ ਬਹੁਤ ਅਹਿਸਾਨਮੰਦ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਯਾਤਰਾ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ, ਜਿੱਥੇ ਅਸੀਂ ਆਕਾਸ਼ਵਾਣੀ ਭਵਨ, ਸੰਸਦ ਭਵਨ ਅਤੇ ਅਕਸ਼ਰਧਾਮ ਮੰਦਰ ਗਏ। ਅਸੀਂ ਉੱਥੇ ਮਾਣਯੋਗ ਉਪ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਕਈ ਪਤਵੰਤੇ ਮੰਤਰੀਆਂ ਨੂੰ ਮਿਲੇ। ਇਸ ਤੋਂ ਬਾਅਦ ਦਿੱਲੀ ਤੋਂ ਵੰਦੇ ਭਾਰਤ ਰਾਹੀਂ ਅਸੀਂ ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ਵਾਰਾਣਸੀ ਗਏ, ਜਿੱਥੇ ਅਸੀਂ ਬਾਬਾ ਕਾਸ਼ੀ ਵਿਸ਼ਵਨਾਥ ਧਾਮ, ਕਰੂਜ਼ ਰਾਹੀਂ ਮਾਂ ਗੰਗਾ ਦੀ ਅਲੌਕਿਕ ਆਰਤੀ ਅਤੇ ਬੀ. ਐੱਚ. ਯੂ. ਦਾ ਦਰਸ਼ਨ-ਭ੍ਰਮਣ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਪਿਆ ਮੋਹਲੇਧਾਰ ਮੀਂਹ, ਕਈ ਇਲਾਕਿਆਂ 'ਚ ਭਰਿਆ ਪਾਣੀ
NEXT STORY