ਸ਼ਿਮਲਾ—ਕਾਂਗਰਸੀ ਉਮੀਦਵਾਰ ਪਵਨ ਕਾਜਲ ਦੇ ਨਾਮਜ਼ਦਗੀ ਦੌਰਾਨ 29 ਅਪ੍ਰੈਲ ਨੂੰ ਰਿਟਰਨਿੰਗ ਅਫਸਰ ਦੇ ਦਫਤਰ ਤੱਕ ਡੇਢ ਦਰਜਨ ਕਾਂਗਰਸੀਆਂ ਦੇ ਪਹੁੰਚਣ ਦੇ ਮਾਮਲੇ 'ਚ ਜ਼ਿਲਾ ਚੋਣ ਅਧਿਕਾਰੀ ਕਾਂਗੜਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜ਼ਿਲਾ ਚੋਣ ਅਧਿਕਾਰੀ ਅਤੇ ਉਸ ਦੀ ਇਮਾਰਤ ਦੀ ਸੁਰੱਖਿਆ 'ਚ ਤਾਇਨਾਤ ਡੀ. ਐੱਸ. ਪੀ. ਦੇ ਬਿਆਨਾਂ ਦੇ ਅਧਿਐਨ ਤੋਂ ਬਾਅਦ ਮੁੱਖ ਚੋਣ ਦਫਤਰ ਨੇ ਡਿਵੀਜ਼ਨ ਕਮਿਸ਼ਨਰ ਕਾਂਗੜਾ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਹੈ। ਡਿਵੀਜਨ ਕਮਿਸ਼ਨਰ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕਮਿਸ਼ਨ ਕੇਸ ਨਾਲ ਜੁੜੇ ਅਫਸਰਾਂ 'ਤੇ ਕਾਰਵਾਈ ਕਰੇਗਾ।
ਦੱਸਣਯੋਗ ਹੈ ਕਿ 29 ਅਪ੍ਰੈਲ ਨੂੰ ਕਾਂਗੜਾ ਤੋਂ ਕਾਂਗਰਸੀ ਉਮੀਦਵਾਰ ਪਵਨ ਕਾਜਲ ਨੇ ਢੋਲ-ਵਾਜਿਆਂ ਨਾਲ ਨਾਮਜ਼ਦਗੀ ਪੱਤਰ ਭਰਨ ਪਹੁੰਚਿਆ ਸੀ। ਨਾਮਜ਼ਦਗੀ ਦੌਰਾਨ ਉਨ੍ਹਾਂ ਦੇ ਨਾਲ ਤੈਅ ਨਿਯਮ ਅਨੁਸਾਰ 5 ਦੇ ਬਜਾਏ ਡੇਢ ਦਰਜਨ ਨੇਤਾ ਰਿਟਰਨਿੰਗ ਅਫਸਰ ਕਮਰੇ ਤੱਕ ਪਹੁੰਚ ਗਏ। ਇਸ ਤੋਂ ਇਲਾਵਾ ਨੇਤਾਵਾਂ ਦੀ ਇਮਾਰਤ 'ਚ ਸਵਾਗਤ ਵੀ ਕੀਤਾ ਗਿਆ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਸ ਨਾਲ ਸੰਬੰਧਿਤ ਵੀਡੀਓ ਅਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਹੀ ਇਸ ਦੀ ਜਾਣਕਾਰੀ ਮੁੱਖ ਚੋਣ ਦਫਤਰ ਨੂੰ ਮਿਲੀ, ਜਿਸ ਤੋਂ ਬਾਅਦ ਜ਼ਿਲਾ ਚੋਣ ਅਧਿਕਾਰੀ ਕਾਂਗੜਾ ਨੇ ਮੌਕੇ 'ਤੇ ਤਾਇਨਾਤ ਡੀ. ਐੱਸ. ਪੀ. ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਤਲਬ ਕੀਤੀ। ਰਿਪੋਰਟ 'ਚ ਡੀ. ਐੱਸ. ਪੀ. ਨੇ ਮਾਮਲੇ 'ਚ ਪੂਰਾ ਦੋਸ਼ ਡੀ. ਸੀ. ਅਤੇ ਐੱਸ. ਡੀ. ਐੱਮ. ਦੇ ਸਿਰ 'ਤੇ ਮੜ ਦਿੱਤਾ। ਬਿਆਨ 'ਚ ਡੀ. ਐੱਸ. ਪੀ. ਨੇ ਕਿਹਾ ਕਿ ਜਦੋਂ ਡੀ. ਈ. ਓ. ਓਵਰਅਲ ਇੰਚਾਰਜ ਹੁੰਦਾ ਹੈ ਤਾਂ ਉਨ੍ਹਾਂ ਦੇ ਨਿਰਦੇਸ਼ 'ਤੇ ਐੱਸ. ਡੀ. ਐੱਮ. ਖੁਦ ਨੇਤਾਵਾਂ ਨੂੰ ਅੰਦਰ ਲੈ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਰੋਕਣ ਦਾ ਸਵਾਲ ਹੀ ਨਹੀਂ ਉੱਠਦਾ।
ਇਸੇ ਦੌਰਾਨ ਭਾਜਪਾ ਨੇ ਵੀ ਡੀ. ਸੀ. ਕਾਂਗੜਾ ਨੂੰ ਹਟਾਉਣ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ। ਇਸ ਸਾਰੀ ਕਵਾਇਦ ਦੌਰਾਨ ਮੁੱਖ ਚੋਣ ਦਫਤਰ ਨੇ ਡਿਵੀਜ਼ਨ ਕਮਿਸ਼ਨਰ ਕਾਂਗੜਾ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਭਾਜਪਾ ਨੇਤਾ ਦੀ ਹੱਤਿਆ ਕੀਤੇ ਜਾਣ 'ਤੇ ਪੀ. ਐੱਮ. ਮੋਦੀ ਬੋਲੇ- ਹਿੰਸਾ ਲਈ ਕੋਈ ਥਾਂ ਨਹੀਂ
NEXT STORY