ਨਵੀਂ ਦਿੱਲੀ- ਦਿੱਲੀ ਦੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਅਨੁਸਾਰ ਇਕ ਗੱਡੀ ਵਾਲੇ ਨੇ ਨਸ਼ੇ ਦੀ ਹਾਲਤ 'ਚ ਮਾਲੀਵਾਲ ਨਾਲ ਛੇੜਛਾੜ ਕੀਤੀ। ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਫੜਿਆ ਤਾਂ ਗੱਡੀ ਦੇ ਸ਼ੀਸ਼ੇ 'ਚ ਮੇਰਾ ਹੱਥ ਬੰਦ ਕਰ ਕੇ ਮੈਨੂੰ ਘੜੀਸਿਆ। ਫਿਲਹਾਲ ਦਿੱਲੀ ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਵਾਤੀ ਮਾਲੀਵਾਲ ਨੇ ਖ਼ੁਦ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ,''ਬੁੱਧਵਾਰ ਦੇਰ ਰਾਤ ਮੈਂ ਦਿੱਲੀ 'ਚ ਮਹਿਲਾ ਸੁਰੱਖਿਆ ਦੇ ਹਾਲਤ Inspect (ਨਿਰੀਖਣ) ਕਰ ਰਹੀ ਸੀ। ਇਕ ਗੱਡੀ ਵਾਲੇ ਨੇ ਨਸ਼ੇ ਦੀ ਹਾਲਤ 'ਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸ ਨੂੰ ਫੜਿਆ ਤਾਂ ਗੱਡੀ ਦੇ ਸ਼ੀਸ਼ੇ 'ਚ ਮੇਰਾ ਹੱਥ ਬੰਦ ਕਰ ਕੇ ਮੈਨੂੰ ਘੜੀਸਿਆ। ਭਗਵਾਨ ਨੇ ਜਾਨ ਬਚਾਈ। ਜੇਕਰ ਦਿੱਲੀ 'ਚ ਮਹਿਲਾ ਕਮਿਸ਼ਨ ਦੀ ਪ੍ਰਧਾਨ ਸੁਰੱਖਿਅਤ ਨਹੀਂ ਹੈ ਤਾਂ ਹਾਲ ਸੋਚ ਲਵੋ।''
ਡੀ.ਸੀ.ਪੀ. ਚੰਦਨ ਚੌਧਰੀ ਨੇ ਕਿਹਾ ਕਿ ਮਾਲੀਵਾਲ ਅਨੁਸਾਰ ਉਹ ਏਮਜ਼ ਦੇ ਗੇਟ ਨੰਬਰ 2 'ਤੇ ਆਪਣੀ ਟੀਮ ਨਾਲ ਖੜ੍ਹੀ ਸੀ। ਉਸ ਅਨੁਸਾਰ, ਜਦੋਂ ਉਹ ਫੁੱਟਪਾਥ 'ਤੇ ਖੜ੍ਹੀ ਸੀ ਤਾਂ ਇਕ ਸਫੈਦ ਰੰਗ ਦੀ ਗੱਡੀ ਉਸ ਕੋਲ ਆਈ, ਜਿਸ ਦੇ ਡਰਾਈਵਰ ਨੇ ਉਸ ਨੂੰ ਲਿਫਟ ਦੀ ਪੇਸ਼ਕਸ਼ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਰ ਦੇ ਅੰਦਰ ਬੈਠ ਜਾਵੇ। ਡੀ.ਸੀ.ਪੀ. ਨੇ ਕਿਹਾ,''ਜਦੋਂ ਉਸ (ਸਵਾਤੀ) ਨੇ ਮੁੜ ਮਨ੍ਹਾ ਕੀਤਾ ਅਤੇ ਉਸ ਨੂੰ ਫਟਕਾਰ ਲਗਾਉਣ ਲਈ ਡਰਾਈਵਰ ਵਾਲੀ ਸਾਈਡ ਦੀ ਖਿੜਕੀ ਕੋਲ ਗਈ ਤਾਂ ਆਦਮੀ ਨੇ ਕਾਰ ਦਾ ਸ਼ੀਸ਼ਾ ਬੰਦ ਕਰ ਦਿੱਤਾ ਅਤੇ ਸਵਾਤੀ ਦਾ ਹੱਥ ਫਸ ਗਿਆ ਅਤੇ ਉਹ ਸਵਾਤੀ ਮਾਲੀਵਾਲ ਨੂੰ 10-15 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਤੜਕੇ ਕਰੀਬ 3.12 ਵਜੇ ਇਕ ਪੀਸੀਆਰ ਫ਼ੋਨ ਆਇਆ ਅਤੇ ਏ.ਸੀ.ਪੀ. ਸਮੇਤ ਪੁਲਸ ਦੀ ਇਕ ਟੀਮ ਤੜਕੇ ਕਰੀਬ 3.20 ਵਜੇ ਪਹੁੰਚੀ ਅਤੇ ਦੋਸ਼ੀ ਨੂੰ ਫੜ ਲਿਆ ਗਿਆ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੈਰਾਮ ਦਾ ਤਿੱਖਾ ਹਮਲਾ, ਕਿਹਾ-PM ਜੀ, ਧੀਆਂ 'ਤੇ ਅੱਤਿਆਚਾਰ ਕਰਨ ਵਾਲੇ ਭਾਜਪਾਈ ਹੀ ਕਿਉਂ ਨੇ?
NEXT STORY