ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਪਰ 'ਲੱਭ ਲਏ ਗਏ ਵਿਅਕਤੀਆਂ' ਦੀ ਪਛਾਣ ਕਰਨ ਲਈ ਮੰਗਲਵਾਰ ਨੂੰ ਬਾਇਓਮੈਟ੍ਰਿਕਸ ਤਕਨੀਕ ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਨਾਲ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਇੱਥੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹ ਨੇ ਸਾਰੇ ਅਪਰਾਧਿਕ ਜਾਂਚ ਮਾਮਲਿਆਂ 'ਚ ਤਕਨੀਕ ਦੀ ਵਰਤੋਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਲਈ ਪਹਿਲਾਂ ਤੋਂ ਤੈਅ ਪੜਾਵਾਂ 'ਚ 'ਅਲਰਟ' ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਪੀੜਤਾਂ ਅਤੇ ਸ਼ਿਕਾਇਤਕਰਤਾਵਾਂ ਦੇ ਲਾਭ ਲਈ ਰਜਿਸਟਰੇਸ਼ਨ ਤੋਂ ਲੈ ਕੇ ਮਾਮਲੇ ਦੇ ਨਿਪਟਾਰੇ ਤੱਕ ਦੀ ਸਮਾਂ ਹੱਦ ਤੈਅ ਕੀਤੀ ਜਾਣੀ ਚਾਹੀਦੀ ਹੈ। ਸ਼ਾਹ ਨੇ ਕਿਹਾ ਕਿ ਅਣਪਛਾਤੀਆਂ ਲਾਸ਼ਾਂ ਅਤੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਬਾਇਓਮੈਟ੍ਰਿਕਸ ਤਕਨੀਕ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਸ਼ਾਹ ਨੇ ਕਿਹਾ ਕਿ ਪਹਿਲਾਂ ਤੋਂ ਤੈਅ ਸਮੇਂ ਹੱਦ ਦੇ ਅਨੁਸਾਰ ਜਾਂਚ ਅਧਿਕਾਰੀਆਂ ਦੇ ਨਾਲ-ਨਾਲ ਸੀਨੀਅਰ ਅਧਿਕਾਰੀਆਂ ਨੂੰ ਨਿਯਮਿਤ ਅਲਰਟ ਭੇਜਣ ਨਾਲ ਜਾਂਚ ਪ੍ਰਕਿਰਿਆ ਨੂੰ ਤੇਜ਼ ਕਰਨ 'ਚ ਮਦਦ ਮਿਲੇਗੀ।
ਬੈਠਕ 'ਚ ਅਖਿਲ ਭਾਰਤੀ ਪੱਧਰ 'ਤੇ ਅਪਰਾਧ ਅਤੇ ਅਪਰਾਧੀ ਪਛਾਣ ਨੈੱਟਵਰਕ ਅਤੇ ਪ੍ਰਣਾਲੀ (ਸੀਸੀਟੀਐੱਨਐੱਸ) 2.0 ਅਤੇ ਇੰਟਰਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ (ਆਈਸੀਜੇਐੱਸ), ਨਵੇਂ ਅਪਰਾਧਕ ਕਾਨੂੰਨ ਅਤੇ ਰਾਸ਼ਟਰੀ ਆਟੋਮੇਟਿਡ ਫਿੰਗਰਪ੍ਰਿੰਟ ਪਛਾਣ ਪ੍ਰਣਾਲੀ (ਐੱਨ.ਏ.ਐੱਫ.ਆਈ.ਐੱਸ.), ਜੇਲ੍ਹ, ਅਦਾਲਤਾਂ, ਇਸਤਗਾਸਾ ਪੱਖ ਅਤੇ ਫੋਰੈਂਸਿਕ ਦੇ ਆਈ.ਸੀ.ਜੇ.ਐੱਸ. 2.0 ਨਾਲ ਲਾਗੂ ਕਰਨ ਅਤੇ ਏਕੀਕਰਨ ਦੀ ਸਮੀਖਿਆ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਚਰਚਾ ਦੌਰਾਨ ਗ੍ਰਹਿ ਮੰਤਰੀ ਨੇ ਐੱਨ.ਸੀ.ਆਰ.ਬੀ. ਤੋਂ ਆਈਸੀਜੇਐੱਸ 2.0 'ਚ ਨਵੇਂ ਅਪਰਾਧਕ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਕਿਹਾ। ਉਨ੍ਹਾਂ ਨੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਈ-ਸਾਕਸ਼ਯ, ਨਿਆਏ ਸ਼ਰੂਤੀ, ਈ-ਸਾਈਨ ਅਤੇ ਈ-ਸੰਮਨ ਵਰਗੀਆਂ ਐਪਲੀਕੇਸ਼ਨਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ। ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲਾ, ਐੱਨ.ਸੀ.ਆਰ.ਬੀ. ਦੇ ਅਧਿਕਾਰੀਆਂ ਦੀ ਇਕ ਟੀਮ ਨੂੰ ਤਕਨੀਕੀ ਪ੍ਰਾਜੈਕਟਾਂ ਨੂੰ ਅਪਣਾਉਣ 'ਚ ਵਾਧਾ ਕਰਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰਨਾ ਚਾਹੀਦਾ। ਅਮਿਤ ਸ਼ਾਹ ਨੇ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਅਤੇ ਐੱਨ.ਏ.ਐੱਫ.ਆਈ.ਐੱਸ. ਦੇ ਤਕਨੀਕੀ ਲਾਗੂ ਕਰਨ 'ਚ ਐੱਨ.ਸੀ.ਆਰ.ਬੀ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰ 'ਚ ਜਾਰੀ ਸੀਤ ਲਹਿਰ, ਤਾਪਮਾਨ 'ਚ ਗਿਰਾਵਟ, ਬਰਫ਼ ਬਣੀ ਡਲ ਝੀਲ
NEXT STORY