ਲਖੀਮਪੁਰ/ਲਖਨਊ : ਲਖੀਮਪੁਰ ਖੀਰੀ ਜ਼ਿਲ੍ਹੇ ਦੇ ਨਿਘਾਸਨ ਇਲਾਕੇ 'ਚ ਬੁੱਧਵਾਰ ਸ਼ਾਮ ਨੂੰ 2 ਸਕੀਆਂ ਭੈਣਾਂ ਦੀਆਂ ਲਾਸ਼ਾਂ ਇਕ ਖੇਤ 'ਚ ਦਰੱਖਤ ਨਾਲ ਲਟਕਦੀਆਂ ਮਿਲੀਆਂ। ਇਸ ਘਟਨਾ ਦੇ ਵਿਰੋਧ 'ਚ ਸਥਾਨਕ ਪਿੰਡ ਵਾਸੀਆਂ ਨੇ ਨਿਘਾਸਨ ਚੌਰਾਹੇ 'ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਲੜਕੀਆਂ ਦੀ ਮਾਂ ਨੇ ਨੇੜਲੇ ਪਿੰਡ ਦੇ 3 ਨੌਜਵਾਨਾਂ 'ਤੇ ਉਸ ਦੀਆਂ ਧੀਆਂ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਨਿਘਾਸਨ ਕੋਤਵਾਲੀ ਖੇਤਰ ਦੇ ਇਕ ਪਿੰਡ ਤੋਂ ਕੁਝ ਦੂਰੀ 'ਤੇ ਗੰਨੇ ਦੇ ਖੇਤ 'ਚ ਇਕ ਦਰੱਖਤ 'ਤੇ 2 ਕਿਸ਼ੋਰ ਲੜਕੀਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਵਿਰੋਧ 'ਚ ਸਥਾਨਕ ਪਿੰਡ ਵਾਸੀਆਂ ਨੇ ਨਿਘਾਸਨ ਚੌਰਾਹੇ 'ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਐੱਸ.ਪੀ. ਸੰਜੀਵ ਸੁਮਨ ਅਤੇ ਵਧੀਕ ਪੁਲਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਵੱਡੀ ਗਿਣਤੀ ਵਿੱਚ ਪੁਲਸ ਬਲ ਸਮੇਤ ਮੌਕੇ 'ਤੇ ਪਹੁੰਚੇ ਤੇ ਗੁੱਸੇ 'ਚ ਆਏ ਪਿੰਡ ਵਾਸੀਆਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : BMW ਨੇ CM ਮਾਨ ਦੇ ਦਾਅਵੇ ਦਾ ਕੀਤਾ ਖੰਡਨ, ਕਿਹਾ- ਪੰਜਾਬ 'ਚ ਨਹੀਂ ਲੱਗੇਗਾ ਅਜੇ ਕੋਈ ਵੀ ਨਵਾਂ ਪਲਾਂਟ
ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀਆਂ ਦੀ ਮਾਂ ਨੇ ਦੋਸ਼ ਲਾਇਆ ਕਿ ਗੁਆਂਢੀ ਪਿੰਡ ਦੇ ਰਹਿਣ ਵਾਲੇ 3 ਨੌਜਵਾਨਾਂ ਨੇ ਉਸ ਦੀਆਂ ਧੀਆਂ ਨੂੰ ਉਨ੍ਹਾਂ ਦੀ ਝੌਂਪੜੀ ਨੇੜਿਓਂ ਅਗਵਾ ਕਰਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ ਤੋਂ ਬਾਅਦ ਹੀ ਲੜਕੀਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਇਸ ਮੁੱਦੇ 'ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਤੁਲਨਾ ਹਾਥਰਸ ਘਟਨਾ ਨਾਲ ਕਰਦਿਆਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, ''ਨਿਘਾਸਨ ਥਾਣਾ ਖੇਤਰ 'ਚ 2 ਦਲਿਤ ਭੈਣਾਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਅਤੇ ਉਸ ਤੋਂ ਬਾਅਦ ਪੁਲਸ 'ਤੇ ਪਿਤਾ ਦਾ ਇਹ ਦੋਸ਼ ਬਹੁਤ ਗੰਭੀਰ ਹੈ ਕਿ ਬਿਨਾਂ ਪੰਚਨਾਮਾ ਅਤੇ ਸਹਿਮਤੀ ਦੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਲਖੀਮਪੁਰ 'ਚ ਕਿਸਾਨਾਂ ਤੋਂ ਬਾਅਦ ਹੁਣ ਦਲਿਤਾਂ ਦੀ ਹੱਤਿਆ 'ਹਾਥਰਸ ਕੀ ਬੇਟੀ' ਕਤਲੇਆਮ ਦੀ ਘਿਨੌਣੀ ਦੁਹਰਾਈ ਹੈ।"
ਇਹ ਵੀ ਪੜ੍ਹੋ : ਔਰਤ ਜਿਸ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ, ਉਸ ਦੀ ਹੀ ਕੀਤੀ ਕੁੱਟਮਾਰ, ਦੋਵੇਂ ਲੰਬੇ ਸਮੇਂ ਤੋਂ ਪੀ ਰਹੇ ਸਨ ਚਿੱਟਾ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ''ਲਖੀਮਪੁਰ 'ਚ 2 ਭੈਣਾਂ ਦੀ ਹੱਤਿਆ ਦਿਲ ਕੰਬਾਊ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਲੜਕੀਆਂ ਨੂੰ ਦਿਨ-ਦਿਹਾੜੇ ਅਗਵਾ ਕਰ ਲਿਆ ਗਿਆ ਸੀ। ਰੋਜ਼ਾਨਾ ਅਖਬਾਰਾਂ ਅਤੇ ਟੀ ਵੀ ਵਿੱਚ ਝੂਠੇ ਇਸ਼ਤਿਹਾਰ ਦੇਣ ਨਾਲ ਅਮਨ-ਕਾਨੂੰਨ ਠੀਕ ਨਹੀਂ ਹੁੰਦਾ। ਆਖਿਰ ਉੱਤਰ ਪ੍ਰਦੇਸ਼ ਵਿੱਚ ਔਰਤਾਂ ਵਿਰੁੱਧ ਘਿਨੌਣੇ ਅਪਰਾਧ ਕਿਉਂ ਵੱਧ ਰਹੇ ਹਨ? ਕਦੋਂ ਜਾਗੇਗੀ ਸਰਕਾਰ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਲਈ ਚੰਗੀ ਖ਼ਬਰ, ਨਰਾਤਿਆਂ ’ਚ ਚੱਲੇਗੀ ਸਪੈਸ਼ਲ ਟੂਰਿਸਟ ਟ੍ਰੇਨ
NEXT STORY