ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜਰਮਨੀ ਦੇ ਦੌਰੇ 'ਤੇ ਹਨ। ਉਨ੍ਹਾਂ ਜਰਮਨ ਲਗਜ਼ਰੀ ਕਾਰ ਨਿਰਮਾਤਾ BMW ਦੇ ਮੁੱਖ ਦਫ਼ਤਰ ਵਿਖੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ BMW ਪੰਜਾਬ ਵਿੱਚ ਆਟੋ ਪਾਰਟਸ ਬਣਾਏਗੀ। ਉਨ੍ਹਾਂ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਬੀ ਐੱਮ ਡਬਲਯੂ ਨੇ ਪੰਜਾਬ ਵਿੱਚ ਆਟੋ ਪਾਰਟਸ ਬਣਾਉਣ ਵਾਲੀ ਇਕਾਈ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਬੁੱਧਵਾਰ ਨੂੰ BMW ਨੇ ਭਗਵੰਤ ਮਾਨ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਇਕ ਬਿਆਨ 'ਚ ਕੰਪਨੀ ਨੇ ਕਿਹਾ ਕਿ ਉਸ ਦੀ ਪੰਜਾਬ ਵਿੱਚ ਨਵਾਂ ਪਲਾਂਟ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।

ਸੀ.ਐੱਮ. ਮਾਨ ਨੇ ਕੀਤਾ ਸੀ ਇਹ ਦਾਅਵਾ
ਦੱਸ ਦੇਈਏ ਕਿ ਮੰਗਲਵਾਰ ਨੂੰ ਸੀ.ਐੱਮ. ਭਗਵੰਤ ਮਾਨ ਵੱਲੋਂ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਗਿਆ ਸੀ ਕਿ BMW ਪੰਜਾਬ ਵਿੱਚ ਆਟੋ ਪਾਰਟਸ ਬਣਾਏਗੀ। ਇਸ ਦੇ ਲਈ ਕੰਪਨੀ ਸੂਬੇ 'ਚ ਆਟੋ ਪਾਰਟਸ ਬਣਾਉਣ ਵਾਲੀ ਇਕਾਈ ਦੀ ਸਥਾਪਨਾ ਕਰੇਗੀ। ਸੀ.ਐੱਮ. ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਆਪਣੀ ਜਰਮਨੀ ਫੇਰੀ ਦੌਰਾਨ ਬੀ ਐੱਮ ਡਬਲਯੂ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਬੀ ਐੱਮ ਡਬਲਯੂ ਨੇ ਪੰਜਾਬ ਵਿੱਚ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਦਿੱਤੀ। ਬੀ ਐੱਮ ਡਬਲਯੂ ਵੱਲੋਂ ਫੈਕਟਰੀ ਦੀ ਸਥਾਪਨਾ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।

ਇਹ ਵੀ ਪੜ੍ਹੋ : ਔਰਤ ਜਿਸ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ, ਉਸ ਦੀ ਹੀ ਕੀਤੀ ਕੁੱਟਮਾਰ, ਦੋਵੇਂ ਲੰਬੇ ਸਮੇਂ ਤੋਂ ਪੀ ਰਹੇ ਸਨ ਚਿੱਟਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਔਰਤ ਜਿਸ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ, ਉਸ ਦੀ ਹੀ ਕੀਤੀ ਕੁੱਟਮਾਰ, ਦੋਵੇਂ ਲੰਬੇ ਸਮੇਂ ਤੋਂ ਪੀ ਰਹੇ ਸਨ ਚਿੱਟਾ
NEXT STORY