ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਵਿਚ ਮੁਜ਼ੱਫਰਨਗਰ ਦੇ ਮਿਰਜ਼ਾਪੁਰ ਖੇਤਰ ਵਿਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਸ਼ੱਕੀ ਹਲਾਤਾਂ ਵਿਚ ਕਾਰੋਬਾਰੀ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮੀਰਾਪੁਰ ਖੇਤਰ ਵਾਸੀ ਸੁਨੀਲ ਡਾਗਾ ਦੀ ਮੁੱਖ ਬਜ਼ਾਰ ਵਿਚ ਕਰਿਆਨੇ ਦੀ ਦੁਕਾਨ ਹੈ। ਉਨ੍ਹਾਂ ਦਾ ਮਕਾਨ ਦੁਕਾਨ ਦੇ ਉੱਪਰ ਹੀ ਹੈ। ਸ਼ਨੀਵਾਰ ਦੀ ਸਵੇਰ ਨੂੰ ਸੁਨੀਲ ਡਾਗਾ ਅਤੇ ਉਸ ਦੀ ਪਤਨੀ ਨੀਰਾ ਡਾਗਾ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ 'ਚੋਂ ਬਰਾਮਦ ਕੀਤੀਆਂ ਗਈਆਂ। ਪੁਲਸ ਨੂੰ ਮਕਾਨ ਵਿਚ ਕਾਰੋਬਾਰੀ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਮਿਲੀ, ਜਦਕਿ ਪਤੀ ਨੀਰਾ ਡਾਗਾ ਦੇ ਸਿਰ 'ਚ ਗੋਲੀ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਕੋਲੋਂ 315 ਬੋਰ ਦੀ ਬੰਦੂਕ ਬਰਾਮਦ ਕੀਤੀ ਗਈ। ਕਾਰੋਬਾਰੀ ਜੋੜੇ ਦੀ ਮੌਤ ਦੀ ਸੂਚਨਾ 'ਤੇ ਦਰਜਨਾਂ ਕਾਰੋਬਾਰੀ ਮੌਕੇ 'ਤੇ ਆ ਗਏ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਖੇਤਰ ਅਧਿਕਾਰੀ ਜਾਨਸਠ ਸ਼ਕੀਲ ਅਹਿਮਦ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਾਰੋਬਾਰੀ ਸੁਨੀਲ ਡਾਗਾ ਦੇ ਪਿਤਾ ਸ. ਸਲੇਕਚੰਦ ਡਾਗਾ ਲੰਬੇ ਸਮੇਂ ਤੱਕ ਮੀਰਾਪੁਰ ਵਪਾਰ ਮੰਡਲ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਨੇ ਕਾਰੋਬਾਰੀਆਂ ਅਤੇ ਨਾਗਰਿਕਾਂ ਦੇ ਹਿੱਤ 'ਚ ਕਈ ਧਰਨਾ ਪ੍ਰਦਰਸ਼ਨ ਵੀ ਕੀਤੇ। ਉਨ੍ਹਾਂ ਨੇ ਲੰਬੇ ਸਮੇਂ ਬਿਜਲੀ ਸਮੱਸਿਆ ਦੇ ਨਿਪਟਾਰੇ ਲਈ ਭੁੱਖ ਹੜਤਾਲ ਵੀ ਕੀਤੀ ਸੀ। ਵਪਾਰ ਮੰਡਲ ਦੇ ਕਈ ਅਹੁਦਾ ਅਧਿਕਾਰੀ ਮੌਕ 'ਤੇ ਆ ਗਏ।
ਇਹ ਵੀ ਪੜ੍ਹੋ: ਗਰਲਫਰੈਂਡ ਦੇ ਸ਼ੌਕ ਪੁੰਗਾਉਣ ਲਈ ਨੌਕਰ ਨੇ ਆਪਣੇ ਮਾਲਕ ਜੋੜੇ ਦਾ ਕੀਤਾ ਕਤਲ, ਪੁਲਸ ਨੇ ਕੀਤੇ ਖ਼ੁਲਾਸੇ
ਮੀਰਾਪੁਰ ਦੇ ਮੁੱਖ ਬਾਜ਼ਾਰ ਵਿਚ ਕਾਰੋਬਾਰੀ ਸੁਨੀਲ ਡਾਗਾ ਦੀ ਜੱਦੀ ਕਰਿਆਨੇ ਦੀ ਦੁਕਾਨ ਹੈ। ਸੁਨੀਲ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜਿਸ ਕਾਰਨ ਕਾਰੋਬਾਰ ਠੱਪ ਹੋ ਗਿਆ ਸੀ ਅਤੇ ਉਹ ਆਰਥਿਕ ਤੰਗੀ ਕਾਰਨ ਮਾਨਸਿਕ ਤਣਾਅ ਵਿਚ ਸਨ। ਇਸ ਦੁਖ਼ਦ ਹਾਦਸੇ ਤੋਂ ਕਸਬੇ 'ਚ ਸੋਗ ਛਾਇਆ ਹੋਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਰਿਪੋਰਟ ਮਿਲਣ ਤੋਂ ਬਾਅਦ ਮਾਮਲੇ ਦੀ ਛਾਣਬੀਨ ਕੀਤੀ ਜਾਵੇਗੀ।
ਅਕ੍ਰਿਤਘਣ ਪੁੱਤਾਂ ਦਾ ਕਾਰਾ, ਜ਼ਮੀਨ ਖ਼ਾਤਰ ਪਿਓ ਨੂੰ ਮਾਰ ਕੇ ਜਾਨਵਰਾਂ ਦੇ ਖਾਣ ਲਈ ਜੰਗਲ 'ਚ ਸੁੱਟੀ ਲਾਸ਼
NEXT STORY