ਨਵੀਂ ਦਿੱਲੀ/ਹਰਿਆਣਾ— ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ‘ਗੂੰਗਾ ਪਹਿਲਵਾਨ’ ਵਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਹਿਲਵਾਨ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਦਿੱਲੀ ਸਥਿਤ ਹਰਿਆਣਾ ਭਵਨ ਦੇ ਬਾਹਰ ਵਰਿੰਦਰ ਨੇ ਧਰਨਾ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਗੂੰਗੇ-ਬਹਿਰੇ ਖਿਡਾਰੀਆਂ ਨੂੰ ਵੀ ਪੈਰਾ-ਐਥਲੀਟ ਵਾਂਗ ਬਰਾਬਰ ਦਾ ਸਨਮਾਨ ਪ੍ਰਦਾਨ ਕੀਤਾ ਜਾਵੇ। ਦੱਸ ਦੇਈਏ ਕਿ ਹਰਿਆਣਾ ਦੇ ਝੱਜਰ ਨੇੜੇ ਸਸਰੋਲੀ ’ਚ ਜਨਮੇ ਵਰਿੰਦਰ ਬੋਲ ਅਤੇ ਸੁਣ ਨਹੀਂ ਸਕਦੇ।
ਇਹ ਵੀ ਪੜ੍ਹੋ : ਪਦਮ ਸ਼੍ਰੀ ਨਾਲ ਸਨਮਾਨਤ ‘ਗੂੰਗਾ ਪਹਿਲਵਾਨ’ ਧਰਨੇ ’ਤੇ ਬੈਠਾ, ਖੱਟੜ ਸਰਕਾਰ ਨੂੰ ਲਾਈ ਇਹ ਗੁਹਾਰ
ਵਰਿੰਦਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਮੁੱਖ ਮੰਤਰੀ ਜੀ ਨਾਲ ਮੁਲਾਕਾਤ ਹੋਈ ਹੈ। ਪਹਿਲਾਂ ਤਾਂ ਉਨ੍ਹਾਂ ਨੇ ਮੈਨੂੰ ਪਦਮ ਸ਼੍ਰੀ ਮਿਲਣ ’ਤੇ ਸਨਮਾਨਤ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਨਾਲ ਜੋ ਗਲਤ ਹੋ ਰਿਹਾ ਹੈ, ਉਸ ਲਈ ਬਹੁਤ ਛੇਤੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ ਅਤੇ ਤੁਹਾਨੂੰ ਨਿਆਂ ਮਿਲੇਗਾ। ਬਹੁਤ ਧੰਨਵਾਦ ਮੁੱਖ ਮੰਤਰੀ ਜੀ ਅਤੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਦੱਸ ਦੇਈਏ ਕਿ ਵਰਿੰਦਰ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਸੀ।
ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਮੌਤ
ਇਸ ਤੋਂ ਇਲਾਵਾ ਵਰਿੰਦਰ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜ਼ਾਹਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੈਂ ਧੰਨਵਾਦੀ ਹਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਗੂੰਗੇ-ਬਹਿਰੇ ਦਿਵਯਾਂਗ ਖਿਡਾਰੀ ਲਈ ਹਰਿਆਣਾ ਸਰਕਾਰ ਨੂੰ ਫੋਨ ਕੀਤਾ। ਮੈਂ ਵੀ ਆਪਣੇ 5ਵੇਂ ਡੈਫ ਓਲੰਪਿਕ ’ਚ ਤਿਰੰਗੇ ਦੀ ਸ਼ਾਨ ਲਈ ਜੀ ਜਾਨ ਲਾ ਦੇਵਾਂਗਾ। ਤੁਹਾਡਾ ਤਹਿ ਦਿਲੋਂ ਧੰਨਵਾਦ ਪ੍ਰਧਾਨ ਮੰਤਰੀ ਜੀ।
ਇਹ ਵੀ ਪੜ੍ਹੋ : ਯਤੀਮ ਬੱਚੀਆਂ ਦਾ ਭਵਿੱਖ ਸੰਵਾਰਨ ਵਾਲੀ ਜਲੰਧਰ ਦੀ ਪ੍ਰਕਾਸ਼ ਕੌਰ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ
ਕੋਰੋਨਾ ਖ਼ਿਲਾਫ਼ ਜੰਗ: 111 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ, ਜਾਣੋ ਨਵੇਂ ਮਾਮਲਿਆਂ ਦੀ ਗਿਣਤੀ
NEXT STORY