ਬਹਿਰਾਈਚ (ਭਾਸ਼ਾ)- ਸਾਢੇ ਚਾਰ ਸਾਲਾ ਬੱਚੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਦੋਸ਼ੀ ਨੌਜਵਾਨ ਨੂੰ ਇੱਥੋਂ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਉਣ ਨਾਲ ਉਸ 'ਤੇ ਇਕ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਸਰਕਾਰੀ ਐਡਵੋਕੇਟ ਸੰਤ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਕੈਸਰਗੰਜ ਥਾਣੇ ਦੇ ਅਧੀਨ ਸਥਿਤ ਇਕ ਪਿੰਡ ਵਾਸੀ 22 ਸਾਲਾ ਰਾਜੇਸ਼ ਉਰਫ਼ ਲਾਲਾ ਦਾ ਉਸ ਦੇ ਹੀ ਪਿੰਡ ਦੇ ਇਕ ਹੋਰ ਘਰ ਆਉਣਾ-ਜਾਣਾ ਸੀ। ਸਿੰਘ ਨੇ ਦੱਸਿਆ ਕਿ ਉੱਥੇ ਰਹਿ ਰਹੀ ਸਾਢੇ ਚਾਰ ਸਾਲਾ ਬੱਚੀ ਵੀ ਹਮੇਸ਼ਾ ਖੇਡਣ ਲਈ ਰਾਜੇਸ਼ ਦੇ ਘਰ ਚਲੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ 21 ਫਰਵਰੀ 2024 ਨੂੰ ਅਚਾਨਕ ਬੱਚੀ ਘਰੋਂ ਗਾਇਬ ਹੋ ਗਈ ਅਤੇ ਭਾਲ ਕਰਨ 'ਤੇ ਬੱਚੀ ਦੀ ਲਾਸ਼ ਪਿੰਡ ਦੇ ਗੰਨੇ ਦੇ ਖੇਤ 'ਚੋਂ ਬਰਾਮਦ ਹੋਈ ਸੀ। ਸਿੰਘ ਨੇ ਦੱਸਿਆ ਕਿ ਪੁਲਸ ਨੇ ਘਟਨਾ ਬਾਅਦ ਸ਼ੱਕ ਦੇ ਆਧਾਰ 'ਤੇ ਰਾਜੇਸ਼ ਉਰਫ਼ ਲਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ 'ਚ ਰਾਜੇਸ਼ ਨੂੰ ਜਬਰ ਜ਼ਿਨਾਹ ਅਤੇ ਕਤਲ ਦਾ ਦੋਸ਼ ਪਾਇਆ ਗਿਆ। ਰਾਜੇਸ਼ ਦੇ ਭਰਾ ਕੱਲੂ ਨੇ ਅਪਰਾਧ ਕਰਨ 'ਚ ਰਾਜੇਸ਼ ਦੀ ਮਦਦ ਕੀਤੀ ਸੀ। ਕੱਲੂ ਅਜੇ ਵੀ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ 'ਚ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਵਿਸ਼ੇਸ਼ ਜੱਜ (ਪੋਕਸੋ ਅਦਾਲਤ) ਦੀਪਕਾਂਤ ਮਣੀ ਨੇ ਸੋਮਵਾਰ ਨੂੰ ਦੋਸ਼ੀ ਰਾਜੇਸ਼ ਉਰਫ਼ ਲਾਲਾ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਉਸ 'ਤੇ ਇਕ ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨੇ ਦੀ ਪੂਰੀ ਧਨ ਰਾਸ਼ੀ ਪੀੜਤਾ ਦੀ ਮਾਂ ਨੂੰ ਪ੍ਰਦਾਨ ਕਰਨ ਦੇ ਆਦੇਸ਼ ਅਦਾਲਤ ਨੇ ਦਿੱਤੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੈਂਗਲੁਰੂ ਨੇ ਤੋੜਿਆ ਜੂਨ 'ਚ ਇੱਕ ਦਿਨ ਵਿਚ ਸਭ ਤੋਂ ਵੱਧ ਮੀਂਹ ਦਾ 133 ਸਾਲ ਦਾ ਰਿਕਾਰਡ
NEXT STORY