ਕਰਨਾਲ- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੀ ਕਮਰ ਕੱਸ ਲਈ ਹੈ। ਹਰਿਆਣਾ ਵਿਚ ਅੱਜ ਯਾਨੀ ਕਿ ਸੋਮਵਾਰ ਨੂੰ ਕਾਂਗਰਸ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉੱਥੇ ਹੀ ਰੋਹਤਕ ਤੋਂ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਇਸ ਯਾਤਰਾ ਦੀ ਅਗਵਾਈ ਕਰਨਗੇ। ਹੁੱਡਾ ਨੇ ਕਿਹਾ ਕਿ ਉਹ ਖੁਦ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਨੂੰ ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾਵਾਂ 'ਚ ਲੈ ਕੇ ਜਾਣਗੇ। ਇਸ ਦੌਰਾਨ ਛੋਟੀਆਂ-ਛੋਟੀਆਂ ਪੈਦਲ ਯਾਤਰਾਵਾਂ, ਜਨ ਸਭਾਵਾਂ, ਨੁੱਕੜ ਮੀਟਿੰਗਾਂ, ਨਗਰ ਫੇਰੀ ਸਮੇਤ ਹਰ ਤਰ੍ਹਾਂ ਨਾਲ ਇਸ ਨੂੰ ਸੰਚਾਲਨ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਸੁਝਾਅ ਵਾਹਨ ਹਰ ਜ਼ਿਲ੍ਹੇ ਵਿਚ ਜਾਣਗੇ ਅਤੇ ਇਸ ਵਿਚ ਰੱਖੇ ਸੁਝਾਅ ਬਕਸੇ 'ਚ ਹਰ ਵਰਗ ਅਤੇ ਹਰ ਵਿਅਕਤੀ ਦੀਆਂ ਆਸਾਂ-ਉਮੀਦਾਂ ਨਾਲ ਸਬੰਧਤ ਸੁਝਾਅ ਲੈਣਗੇ। ਇਸ ਮੌਕੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕਾਂ, ਸੋਨੀਪਤ ਦੇ ਵਿਧਾਇਕ ਸੁਰਿੰਦਰ ਪੰਵਾਰ, ਸਾਬਕਾ ਸਿਆਸੀ ਸਲਾਹਕਾਰ ਪ੍ਰੋ. ਵਰਿੰਦਰ ਸਿੰਘ, ਸਾਬਕਾ ਵਿਧਾਇਕ ਸੁਖਬੀਰ ਫਰਮਾਣਾ, ਬਿਜੇਂਦਰ ਅੰਤਿਲ, ਸੁਰਿੰਦਰ ਛਿੱਕੜਾ, ਸੁਰਿੰਦਰ ਸ਼ਰਮਾ, ਮਨੋਜ ਰਿਢਾਊ, ਸੁਰਿੰਦਰ ਦਹੀਆ, ਜੋਗਿੰਦਰ ਦਹੀਆ, ਭਲੇਰਾਮ ਜਾਂਗੜਾ ਅਤੇ ਜਤਿੰਦਰ ਜਾਂਗੜਾ ਵੀ ਹਾਜ਼ਰ ਰਹੇ।
ਹੁੱਡਾ ਹਰ ਰੋਜ਼ ਦੋ ਵਿਧਾਨ ਸਭਾ ਹਲਕਿਆਂ ਵਿਚ ਪੈਦਲ ਯਾਤਰਾ ਕਰਨਗੇ। ਇਨ੍ਹਾਂ ਵਿਚ ਅੰਬਾਲਾ, ਯਮੁਨਾਨਗਰ, ਜੁਲਾਨਾ, ਸੋਨੀਪਤ, ਬੜੌਦਾ, ਹਾਂਸੀ, ਕਰਨਾਲ, ਰਾਈ, ਪਾਨੀਪਤ, ਨਾਰਨੌਂਦ, ਜੀਂਦ, ਬਾਵਲ, ਬਾਦਸ਼ਾਹਪੁਰ ਵਿਧਾਨ ਸਭਾ ਸ਼ਾਮਲ ਹਨ। ਪੈਦਲ ਯਾਤਰਾ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੁਕਾਨਦਾਰਾਂ, ਕਾਰੋਬਾਰੀਆਂ, ਰਾਹਗੀਰਾਂ ਅਤੇ ਕਈ ਸੰਸਥਾਵਾਂ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਨਗੇ। ਉਹ ਭਾਜਪਾ ਤੋਂ ਆਪਣੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਹਿਸਾਬ ਮੰਗਣਗੇ।
'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ 4800 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਅਮਰਨਾਥ ਗੁਫਾ ਲਈ ਹੋਇਆ ਰਵਾਨਾ
NEXT STORY