ਹਰਿਆਣਾ/ਨਵੀਂ ਦਿੱਲੀ— ਕਾਂਗਰਸ ਦੇ ਸੰਸਦ ਮੈਂਬਰ ਦੁਪਿੰਦਰ ਹੁੱਡਾ ਨੇ ਰਾਜ ਸਭਾ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਕਿਸਾਨਾਂ ਦਾ ਮੁੱਦਾ ਚੁੱਕਿਆ। ਹੁੱਡਾ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ 71ਵਾਂ ਦਿਨ ਹੈ। ਕਿਸਾਨ ਠੰਡ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤੀ ਅਜੇ ਸੰਜਮ ਨਾਲ ਡਟੇ ਹਨ। ਇਸ ਦੌਰਾਨ ਕਿਸਾਨ ਅਤੇ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ। ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਗਈ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਜੋ ਕਿਸਾਨ ਬਾਰਡਰਾਂ ’ਤੇ ਬੈਠੇ ਹਨ, ਉਨ੍ਹਾਂ ਨੂੰ ਦੇਸ਼ ਧਰੋਹੀ ਕਿਹਾ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰ ਦੇਸ਼ ਦੀ ਰੱਖਿਆ ਲਈ ਸਰਹੱਦਾਂ ’ਤੇ ਡਿਊਟੀ ਦੇ ਰਹੇ ਹਨ। ਹੁੱਡਾ ਨੇ ਕਿਹਾ ਕਿ ਜੋ ਬਾਪ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ’ਚ ਆਪਣਾ ਹੱਕ ਮੰਗ ਰਿਹਾ ਹੈ ਤਾਂ ਕੀ ਸਰਹੱਦ ’ਤੇ ਦੇਸ਼ ਲਈ ਕੁਰਬਾਨ ਹੋਣ ਵਾਲਾ ਉਨ੍ਹਾਂ ਦਾ ਪੁੱਤਰ ਵੀ ਦੇਸ਼ ਧਰੋਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਪਣੇ ਲੋਕਾਂ ਦੀ ਗੱਲ ਮੰਨਣ ਨਾਲ ਕਿਸੇ ਸਰਕਾਰ ਦੀ ਹਾਰ ਨਹੀਂ ਹੁੰਦੀ।
26 ਜਨਵਰੀ ਨੂੰ ਦਿੱਲੀ ਵਿਚ ਜੋ ਕੁਝ ਵੀ ਹੋਇਆ, ਉਸ ਤੋਂ ਸਾਰੇ ਜਾਣੂ ਹਨ ਅਤੇ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਕਿਸਾਨ ਬਾਰਡਰ ’ਤੇ ਧਰਨਾ ਦੇਣਾ ਨਹੀਂ ਚਾਹੁੰਦੇ ਸਨ ਪਰ ਸਰਕਾਰ ਹਮਲਾਵਰ ਹੋ ਗਈ। ਧਰਨਿਆਂ ਤੋਂ 194 ਲਾਸ਼ਾਂ ਹੁਣ ਤੱਕ ਆ ਚੁੱਕੀਆਂ ਹਨ ਪਰ ਸਰਕਾਰ ਨੇ ਫਿਰ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਦੁਪਿੰਦਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਰਚੀਆਂ ਗਈਆਂ। ਪ੍ਰਚਾਰ ਤੰਤਰ ਹਾਵੀ ਹੋ ਗਿਆ।
ਦੁਪਿੰਦਰ ਹੁੱਡਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਜਲਦਬਾਜ਼ੀ ਵਿਚ ਲਾਗੂ ਕੀਤਾ ਗਿਆ ਹੈ। ਇਨ੍ਹਾਂ ਦੇ ਲਾਗੂ ਹੋਣ ਮਗਰੋਂ 6 ਮਹੀਨੇ ਪੰਜਾਬ ਅਤੇ ਹਰਿਆਣਾ ਵਿਚ ਇਸ ਦਾ ਵਿਰੋਧ ਹੋਇਆ ਪਰ ਜਦੋਂ ਸਰਕਾਰ ਨੇ ਫਿਰ ਵੀ ਕਿਸਾਨਾਂ ਦੀ ਨਹੀਂ ਸੁਣੀ ਤਾਂ ਕਿਸਾਨਾਂ ਵਲੋਂ ਦਿੱਲੀ ਕੂਚ ਕੀਤਾ ਗਿਆ। ਕਿਸਾਨ ਸ਼ਾਂਤੀ ਨਾਲ ਦਿੱਲੀ ਵੱਲ ਵੱਧ ਰਹੇ ਸਨ ਪਰ ਸਰਕਾਰ ਨੇ ਇਨ੍ਹਾਂ ’ਤੇ ਅੱਤਿਆਚਾਰ ਕੀਤਾ। ਪਾਣੀ ਦੀਆਂ ਤੋਪਾਂ ਅਤੇ ਹੰਝੂ ਗੈਸਾਂ ਦੇ ਗੋਲੇ ਵਰ੍ਹਾਏ ਗਏ। ਇਹ ਕਿਸਾਨ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਕਿਸਾਨ ਅਤੇ ਸਰਕਾਰ ਵਿਚਾਲੇ ਬਸ ਇਕ ਫੋਨ ਦੀ ਦੂਰੀ ਹੈ। ਉਸ ਸਮੇਂ ਆਸ ਜਾਗੀ ਸੀ ਕਿ ਇਸ ਮੁੱਦੇ ਦਾ ਹੱਲ ਹੋ ਸਕਦਾ ਹੈ ਪਰ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਸਥਿਤੀ ਉਲਟ ਹੋ ਗਈ। ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ, ਕੰਧਾਂ ਖੜ੍ਹੀਆਂ ਕਰ ਦਿੱਤੀਆਂ ਅਤੇ ਰਾਹ ’ਚ ਨੁਕੀਲੀਆਂ ਮੇਖਾਂ ਲਾ ਦਿੱਤੀਆਂ। ਹੁੱਡਾ ਨੇ ਕਿਹਾ ਕਿ ਇਹ ਕੌਣ ਲੋਕ ਹਨ, ਜੋ ਕਿਸਾਨ ਅਤੇ ਪ੍ਰਧਾਨ ਮੰਤਰੀ ਵਿਚਾਲੇ ਆ ਗਏ। ਧਰਨਿਆਂ ਤੋਂ ਪਖਾਨਿਆਂ ਨੂੰ ਹਟਾ ਦਿੱਤਾ ਗਿਆ, ਪਾਣੀ ਬੰਦ ਕਰ ਦਿੱਤਾ, ਜਦਕਿ ਪ੍ਰਧਾਨ ਮੰਤਰੀ ਸਵੱਛ ਭਾਰਤ ਦਾ ਨਾਅਰ ਦੇ ਰਹੇ ਹਨ।
ਮਨਦੀਪ ਪੂਨੀਆ ਨੇ ਜੇਲ੍ਹ 'ਚ ਬੰਦ ਕਿਸਾਨਾਂ ਨਾਲ ਹੋਈ ਗੱਲਬਾਤ ਦੇ ਅੰਸ਼ ਲੱਤਾਂ 'ਤੇ ਲਿਖੇ, ਕਿਹਾ-ਜਲਦ ਕਰਾਂਗਾ ਸਾਂਝੇ
NEXT STORY