ਨਵੀਂ ਦਿੱਲੀ- ਦੇਸ਼ ਦੇ ਹਰ ਕੋਨੇ ਤੱਕ ਸੈਨਿਕ ਸਕੂਲਾਂ ਦੀ ਸਹੂਲਤ ਉਪਲੱਬਧ ਕਰਾਉਣ ਦੀ ਯੋਜਨਾ ਤਹਿਤ ਸਰਕਾਰ ਨੇ 23 ਨਵੇਂ ਸੈਨਿਕ ਸਕੂਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। 6ਵੀਂ ਜਮਾਤ ਤੋਂ ਸ਼ੁਰੂ ਹੋਣ ਵਾਲੇ ਇਹ ਸੈਨਿਕ ਸਕੂਲ ਗੈਰ-ਸਰਕਾਰੀ ਸੰਗਠਨਾਂ, ਪ੍ਰਾਈਵੇਟ ਸਕੂਲਾਂ ਅਤੇ ਸੂਬਾਈ ਸਰਕਾਰਾਂ ਨਾਲ ਸਾਂਝੇਦਾਰੀ ਜ਼ਰੀਏ ਕ੍ਰਮਵਾਰ ਢੰਗ ਨਾਲ ਖੋਲ੍ਹੇ ਜਾਣਗੇ। ਇਨ੍ਹਾਂ ਸਕੂਲਾਂ ਨੂੰ 100 ਨਵੇਂ ਸੈਨਿਕ ਸਕੂਲ ਸਥਾਪਤ ਕਰਨ ਦੀ ਸਰਕਾਰ ਦੀ ਪਹਿਲ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਇਸ ਪਹਿਲ ਤਹਿਤ ਸੈਨਿਕ ਸਕੂਲ ਸੋਸਾਇਟੀ ਵਲੋਂ ਨਵੇਂ ਸੈਨਿਕ ਸਕੂਲਾਂ ਨਾਲ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਘਰ ਦੀ ਛੱਤ ਡਿੱਗਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ, ਮ੍ਰਿਤਕਾਂ 'ਚ 3 ਬੱਚੇ ਵੀ ਸ਼ਾਮਲ
ਰੱਖਿਆ ਮੰਤਰੀ ਰਾਜਨਾਥ ਨੇ ਨਵੇਂ ਸਕੂਲਾਂ ਨੂੰ ਖੋਲ੍ਹਣ ਦੀ ਦਿੱਤੀ ਮਨਜ਼ੂਰੀ
ਰੱਖਿਆ ਮੰਤਰੀ ਰਾਜਨਾਥ ਨੇ ਵੱਖ-ਵੱਖ ਐਪਲੀਕੇਸ਼ਨ ਦੇ ਮੁਲਾਂਕਣ ਮਗਰੋਂ 23 ਨਵੇਂ ਸਕੂਲਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਸ ਪਹਿਲਕਦਮੀ ਨਾਲ ਸੈਨਿਕ ਸਕੂਲ ਸੋਸਾਇਟੀ ਦੀ ਸਰਪ੍ਰਸਤੀ ਹੇਠ ਸਾਂਝੇਦਾਰੀ ਮੋਡ ਅਧੀਨ ਖੁੱਲ੍ਹਣ ਵਾਲੇ ਨਵੇਂ ਸੈਨਿਕ ਸਕੂਲਾਂ ਦੀ ਗਿਣਤੀ 42 ਹੋ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਚੱਲ ਰਹੇ 33 ਸੈਨਿਕ ਸਕੂਲ ਪਹਿਲਾਂ ਦੇ ਪੈਟਰਨ ਦੀ ਤਰਜ਼ 'ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ
ਕੀ ਹੈ ਸਕੂਲਾਂ ਨੂੰ ਖੋਲ੍ਹਣ ਦਾ ਉਦੇਸ਼?
ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਮੁਤਾਬਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਹਥਿਆਰਬੰਦ ਸੈਨਾਵਾਂ 'ਚ ਭਰਤੀ ਹੋਣ ਸਮੇਤ ਬਿਹਤਰ ਕਰੀਅਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਹ ਨਿੱਜੀ ਖੇਤਰ 'ਚ ਨੌਜਵਾਨਾਂ ਨੂੰ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਬਣਾ ਕੇ ਰਾਸ਼ਟਰ ਨਿਰਮਾਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਵੀ ਪ੍ਰਦਾਨ ਕਰਨਾ ਹੈ। ਨਵੇਂ 23 ਸੈਨਿਕ ਸਕੂਲਾਂ ਦੀ ਪ੍ਰਦੇਸ਼ ਮੁਤਾਬਕ ਸੂਚੀ ਸੈਨਿਕ ਸਕੂਲ ਦੀ ਵੈੱਬਸਾਈਟ 'ਤੇ ਵੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ
ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
ਨਵੇਂ ਸੈਨਿਕ ਸਕੂਲ, ਸਬੰਧਤ ਸਿੱਖਿਆ ਬੋਰਡਾਂ ਦੀ ਮਾਨਤਾ ਤੋਂ ਇਲਾਵਾ, ਸੈਨਿਕ ਸਕੂਲ ਸੋਸਾਇਟੀ ਦੀ ਅਗਵਾਈ ਹੇਠ ਕੰਮ ਕਰਨਗੇ ਅਤੇ ਸੋਸਾਇਟੀ ਵਲੋਂ ਨਿਰਧਾਰਤ ਭਾਈਵਾਲੀ ਮੋਡ ਵਿਚ ਨਵੇਂ ਸੈਨਿਕ ਸਕੂਲਾਂ ਲਈ ਨਿਯਮਾਂ ਦੀ ਪਾਲਣਾ ਕਰਨਗੇ। ਉਹ ਸੈਨਿਕ ਸਕੂਲ ਪੈਟਰਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਿਯਮਤ ਮਾਨਤਾ ਪ੍ਰਾਪਤ ਬੋਰਡ ਪਾਠਕ੍ਰਮ ਤੋਂ ਇਲਾਵਾ ਅਕਾਦਮਿਕ ਪਲੱਸ ਪਾਠਕ੍ਰਮ ਦੀ ਸਿੱਖਿਆ ਵੀ ਪ੍ਰਦਾਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ
NEXT STORY