ਭੋਪਾਲ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਨਾਪਾਕ ਹਰਕਤ ਨੂੰ ਅੰਜ਼ਾਮ ਦਿੰਦਾ ਹੈ ਤਾਂ ਭਾਰਤ ਉਸ ਨੂੰ ਸਰਹੱਦ ਦੇ ਇਸ ਪਾਸੇ ਅਤੇ ਜੇ ਲੋੜ ਪਈ ਤਾਂ ਦੂਜੇ ਪਾਸੇ ਜਾ ਕੇ ਵੀ ਖਤਮ ਕਰ ਸਕਦਾ ਹੈ।
ਸਿੰਘ ਭਾਦ ਜ਼ਿਲ੍ਹੇ ਦੀ ਗੋਹਾਦ ਵਿਧਾਨ ਸਭਾ ਸੀਟ ਅਧੀਨ ਪੈਂਦੇ ਪਿੰਡ ਖਨੇਟਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਲਾਲ ਸਿੰਘ ਆਰੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਭਾਰਤ ਦਾ ਮਾਣ ਵਧ ਰਿਹਾ ਹੈ। ਕਾਂਗਰਸ ਦੇ ਰਾਜ ਦੌਰਾਨ ਵਿਦੇਸ਼ਾਂ ਵਿਚ ਲੋਕ ਭਾਰਤ ਨੂੰ ਕਮਜ਼ੋਰ ਦੇਸ਼ ਕਹਿੰਦੇ ਸਨ। ਦੁਨੀਆਂ ਨੇ ਸਾਡੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ।
ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਜੇਕਰ ਭਾਰਤ ਅੰਤਰਰਾਸ਼ਟਰੀ ਮੰਚ 'ਤੇ ਕੁਝ ਕਹਿੰਦਾ ਹੈ ਤਾਂ ਦੁਨੀਆ ਖੁੱਲ੍ਹੇ ਕੰਨਾਂ ਨਾਲ ਸੁਣਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੁਹਾਡਾ ਭਾਰਤ ਕਮਜ਼ੋਰ ਦੇਸ਼ ਨਹੀਂ ਹੈ। ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਧਮਕੀ ਦੇਣ ਦੀ ਹਿੰਮਤ ਨਹੀਂ ਕਰ ਸਕਦੀ।
ਰਾਜਸਥਾਨ: ਜਲ ਜੀਵਨ ਘਪਲੇ ਮਾਮਲੇ 'ਚ ED ਨੇ 2.21 ਕਰੋੜ ਰੁਪਏ ਕੀਤੇ ਜ਼ਬਤ
NEXT STORY