ਨਾਸਿਕ- ਭਾਰਤੀ ਹਵਾਈ ਫੌਜ ਦੇ ਨਾਸਿਕ ਸਥਿਤ ਬੇਸ ਰਿਪੇਅਰ ਡਿਪੂ (ਬੀ. ਆਰ. ਡੀ.) ਨੇ ਆਤਮਨਿਰਭਰਤਾ ਦੀ ਦਿਸ਼ਾ ’ਚ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਭਾਰਤੀ ਸਮੁੰਦਰੀ ਫੌਜ ਦੇ ‘ਮਿਗ-29 ਕੇ’ ਲੜਾਕੂ ਜਹਾਜ਼ ਦੀ ਪਹਿਲੀ ਇਜੈਕਸ਼ਨ ਸੀਟ ਦਾ ਸਵਦੇਸ਼ੀ ਨਵੀਨੀਕਰਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ, ਹੁਣ ਤੱਕ ਮਿਗ-29 ਕੇ ਜਹਾਜ਼ਾਂ ਦੀਆਂ ਇਜੈਕਸ਼ਨ ਸੀਟਾਂ ਨੂੰ ਮੁਰੰਮਤ ਅਤੇ ਨਵੀਨੀਕਰਨ ਲਈ ਰੂਸ ਭੇਜਿਆ ਜਾਂਦਾ ਸੀ। ਇਸ ਨਵੀਂ ਪ੍ਰਾਪਤੀ ਨਾਲ ਸਮਾਂ ਅਤੇ ਲਾਗਤ ਦੋਵਾਂ ’ਚ ਵੱਡੀ ਬੱਚਤ ਹੋਵੇਗੀ ਅਤੇ ਰੱਖਿਆ ਖੇਤਰ ’ਚ ਆਤਮਨਿਰਭਰਤਾ ਨੂੰ ਮਜ਼ਬੂਤੀ ਮਿਲੇਗੀ।
ਇਕ ਬਿਆਨ ਮੁਤਾਬਕ, ਨਾਸਿਕ ਸਥਿਤ ਬੀ.ਆਰ.ਡੀ. ਪਹਿਲਾਂ ਹੀ ਮਿਗ-29 ਅਤੇ ਸੁਖੋਈ-30 ਐੱਮ. ਕੇ. ਆਈ. ਜਹਾਜ਼ਾਂ ਦੇ ਵੱਡੇ ਪੱਧਰ ’ਤੇ ਨਵੀਨੀਕਰਨ ਦਾ ਕਾਰਜ ਕਰਦਾ ਹੈ। ਸੁਖੋਈ-30 ਐੱਮ. ਕੇ. ਆਈ. ਦੀਆਂ ਇਜੈਕਸ਼ਨ ਸੀਟਾਂ ’ਤੇ ਕੰਮ ਕਰਨ ਦੇ ਤਜਰਬੇ ਦੇ ਆਧਾਰ ’ਤੇ ਬੀ. ਆਰ. ਡੀ. ਨੇ ਮਿਗ-29 ਕੇ ਦੀ ਸੀਟ ਲਈ ਸਵਦੇਸ਼ੀ ਟੈਕਨਾਲੋਜੀ ਵਿਕਸਿਤ ਕੀਤੀ। ਇਸ ਟੈਕਨਾਲੋਜੀ ਨੂੰ ਫੌਜੀ ਹਵਾਈ ਯੋਗਤਾ ਲਈ ਖੇਤਰੀ ਕੇਂਦਰ (ਆਰ. ਸੀ. ਐੱਮ. ਏ.) ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਨਵੀਨੀਕ੍ਰਿਤ ਇਜੈਕਸ਼ਨ ਸੀਟ 13 ਮਈ ਨੂੰ ਨਾਸਿਕ ’ਚ ਆਯੋਜਿਤ ਪ੍ਰੋਗਰਾਮ ਦੌਰਾਨ ਭਾਰਤੀ ਸਮੁੰਦਰੀ ਫੌਜ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਯੱਲਾ ਉਮੇਸ਼ ਅਤੇ ਰਾਹੁਲ ਵਿਲਾਸ ਗੋਖਲੇ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ 'ਚ SIR ਲਈ 20629 BLO ਨਿਯੁਕਤ, 15 ਜੂਨ ਤੋਂ ਘਰ-ਘਰ ਜਾ ਕੇ ਕਰਨਗੇ ਵੋਟਰ ਤਸਦੀਕ
NEXT STORY