ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਨੇ ਉੱਤਰ-ਪੱਛਮੀ ਦਿੱਲੀ ਦੇ ਮੁਖਰਜੀ ਨਗਰ 'ਚ 'ਸਿਗਨੇਚਰ ਵਿਊ ਅਪਾਰਟਮੈਂਟ' ਦੇ ਵਾਸੀਆਂ ਨੂੰ ਬੇਦਖਲੀ ਦਾ ਨੋਟਿਸ ਜਾਰੀ ਕੀਤਾ ਹੈ। ਜਿਸ 'ਚ ਸੁਸਾਇਟੀ ਨੂੰ 'ਮਨੁੱਖਾਂ ਦੇ ਰਹਿਣ ਲਈ ਅਯੋਗ' ਕਰਾਰ ਦਿੰਦੇ ਹੋਏ ਸੋਮਵਾਰ ਤੱਕ ਇਸ ਨੂੰ ਖਾਲੀ ਕਰਨ ਲਈ ਕਿਹਾ ਹੈ। 2007-09 'ਚ ਮੱਧ ਆਮਦਨੀ ਸਮੂਹ (MIG) ਅਤੇ ਉੱਚ ਆਮਦਨੀ ਸਮੂਹ (HIG) ਦੇ 336 ਫਲੈਟਾਂ ਦੇ ਨਾਲ ਬਣਾਇਆ ਗਿਆ ਅਪਾਰਟਮੈਂਟ ਕੰਪਲੈਕਸ ਨੂੰ ਦਿੱਲੀ ਵਿਕਾਸ ਅਥਾਰਟੀ (DDA) ਵਲੋਂ ਉਸਾਰੀ ਨਾਲ ਸਬੰਧਤ ਕੁਝ ਮੁੱਦਿਆਂ ਕਾਰਨ ਢਾਹੁਣ ਦਾ ਫੈਸਲਾ ਕੀਤਾ ਗਿਆ ਹੈ।
18 ਦਸੰਬਰ ਨੂੰ ਜਾਰੀ ਨੋਟਿਸ 'ਚ ਕਿਹਾ ਗਿਆ ਸੀ ਕਿ ਸੁਸਾਇਟੀ ਖ਼ਤਰਨਾਕ ਹੈ ਅਤੇ ਰਹਿਣ ਲਾਇਕ ਨਹੀਂ ਹੈ। ਵਸਨੀਕਾਂ ਨੂੰ 7 ਦਿਨਾਂ ਦੇ ਅੰਦਰ ਇਸ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ। ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (RWA) ਨੇ ਕਿਹਾ ਕਿ ਉਹ ਸੁਸਾਇਟੀ ਨੂੰ ਖਾਲੀ ਕਰਨ ਲਈ ਤਿਆਰ ਹਨ। ਬਸ਼ਰਤੇ ਨਵੇਂ ਫਲੈਟਾਂ ਦੀ ਉਸਾਰੀ ਹੋਣ ਤੱਕ ਅਥਾਰਟੀ ਵਲੋਂ ਉਨ੍ਹਾਂ ਨੂੰ ਕਿਰਾਏ ਦਾ ਭੁਗਤਾਨ ਕੀਤਾ ਜਾਵੇ। ਟਾਵਰ ਨੂੰ ਢਾਹੁਣ ਦਾ ਫੈਸਲਾ DDA ਵਲੋਂ ਨਿਯੁਕਤ ਸਟ੍ਰਕਚਰਲ ਕੰਸਲਟੈਂਟ ਦੀ ਸਲਾਹ 'ਤੇ ਲਿਆ ਗਿਆ ਸੀ ਕਿਉਂਕਿ ਸਥਾਨਕ ਲੋਕਾਂ ਵੱਲੋਂ ਘਟੀਆ ਉਸਾਰੀ ਦੀ ਸ਼ਿਕਾਇਤ ਕੀਤੀ ਗਈ ਸੀ।
ਮੱਧ ਪ੍ਰਦੇਸ਼ ਦੇ CM ਮੋਹਨ ਯਾਦਵ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਪੋਸਟ ਸਾਂਝੀ ਕਰ ਆਖ਼ੀ ਇਹ ਗੱਲ
NEXT STORY