ਮੁੰਬਈ : ਦੇਸ਼ ਦੇ ਮਸ਼ਹੂਰ ਅਤੇ ਮਹਿੰਗੇ ਪੰਜ-ਸਿਤਾਰਾ ਹੋਟਲਾਂ ਵਿੱਚੋਂ ਇੱਕ 'ਜੇਡਬਲਯੂ ਮੈਰੀਅਟ' (ਸਹਾਰ, ਮੁੰਬਈ) ਵਿੱਚ ਭੋਜਨ ਸੁਰੱਖਿਆ ਅਤੇ ਸਫਾਈ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਫੋਰਟਿਸ ਹੈਲਥਕੇਅਰ ਦੇ ਚੇਅਰਮੈਨ ਅਤੇ ਦੇਸ਼ ਦੇ ਮਸ਼ਹੂਰ ਕਾਰਡੀਓਲੋਜਿਸਟ ਡਾ. ਅਸ਼ੋਕ ਸੇਠ ਇਸ ਹੋਟਲ ਦੇ ਲਗਜ਼ਰੀ ਇਤਾਲਵੀ ਰੈਸਟੋਰੈਂਟ 'ਰੋਮਾਨੋ' ਵਿੱਚ ਰਾਤ ਦਾ ਖਾਣਾ ਖਾ ਰਹੇ ਸਨ। ਖਾਣੇ ਦੌਰਾਨ ਉਹ ਉਸ ਸਮੇਂ ਹੈਰਾਨ ਹੋ ਗਏ, ਜਦੋਂ ਉਨ੍ਹਾਂ ਦੇ ਮੇਜ਼ 'ਤੇ ਖਾਣੇ ਦੇ ਭਾਂਡਿਆਂ ਵਿਚਾਲੇ ਇੱਕ ਕਾਕਰੋਚ ਘੁੰਮਦਾ ਹੋਇਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ: ਗੋਲੀਆਂ ਮਾਰ ਕਰ 'ਤਾ 5 ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
ਇਸ ਘਟਨਾ ਤੋਂ ਨਾਰਾਜ਼ ਹੋ ਕੇ ਡਾ. ਸੇਠ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਹੋਟਲ ਪ੍ਰਬੰਧਨ ਦੀ ਆਲੋਚਨਾ ਕੀਤੀ ਗਈ ਅਤੇ ਮਹਾਰਾਸ਼ਟਰ ਦੇ ਸਖ਼ਤ ਫੂਡ ਸੇਫਟੀ ਕਮਿਸ਼ਨਰ (FDA) ਤੁਕਾਰਾਮ ਮੁੰਡੇ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਐਤਵਾਰ ਸ਼ਾਮ ਨੂੰ X 'ਤੇ ਪੋਸਟ ਕੀਤਾ, "ਦੇਖੋ, ਰਾਤ ਦੇ ਖਾਣੇ ਲਈ ਅਚਾਨਕ ਕੌਣ ਆਇਆ।" ਸ਼ਨੀਵਾਰ ਰਾਤ ਨੂੰ ਮੁੰਬਈ ਦੇ ਸਹਾਰ ਵਿਚ ਜੇਡਬਲਯੂ ਮੈਰੀਅਟ ਵਿਖੇ ਰੋਮਾਨੋ ਰੈਸਟੋਰੈਂਟ ਵਿੱਚ 'ਰੋਚੀ' ਨਾਮ ਦਾ ਇੱਕ ਛੋਟਾ ਕਾਕਰੋਚ ਸਾਡੀ ਮੇਜ਼ 'ਤੇ ਆਇਆ ਅਤੇ ਸਾਡੇ ਨਾਲ ਰਾਤ ਦਾ ਖਾਣਾ ਖਾਣਾ ਚਾਹੁੰਦਾ ਸੀ!!! ਅਸੀਂ ਉਸਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਪਰ 'ਰੋਚੀ' ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਉਸ ਨੂੰ ਪਾਸਤਾ ਨਹੀਂ, ਪੀਜ਼ਾ ਚਾਹੀਦਾ ਸੀ।''
ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ 'ਚ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ; CM ਯੋਗੀ ਨੇ ਕਰ 'ਤਾ ਵੱਡਾ ਐਲਾਨ
ਨਾਲ ਹੀ ਉਨ੍ਹਾਂ ਕਿਹਾ, ''ਪਰ ਸੱਚ ਬੋਲਾ, ਉਸ ਦੇ ਕਾਰਨ ਸਾਡੀ ਭੁੱਖ ਹੀ ਮਰ ਗਈ। ਅਸੀਂ ਉੱਥੋ ਚਲੇ ਗਏ। ਚੰਗੀ ਗੱਲ ਇਹ ਹੈ ਕਿ ਅਸੀਂ ਸ਼੍ਰੀ ਮੁੰਡੇ ਦੇ ਇਲਾਕੇ ਵਿੱਚ ਹਾਂ ਅਤੇ ਸਾਨੂੰ ਉਮੀਦ ਹੈ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣਗੇ।'' ਇਸ ਘਟਨਾ 'ਤੇ ਜੇ.ਡਬਲਯੂ. ਮੈਰੀਅਟ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਤੋਂ ਬਾਅਦ, ਸੀਨੀਅਰ ਕਾਰਡੀਓਲੋਜਿਸਟ ਨੇ ਇੱਕ ਹੋਰ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਲਿਖਿਆ ਕਿ, "ਚੰਗੀ ਗੱਲ ਇਹ ਹੈ ਕਿ ਅਸੀਂ ਸ਼੍ਰੀ ਮੁੰਡੇ ਦੇ ਇਲਾਕੇ ਵਿਚੋਂ ਹਾਂ ਅਤੇ ਉਹ ਸ਼ਾਇਦ ਇਸ ਮਾਮਲੇ ਨੂੰ ਵੀ ਦੇਖਣਗੇ।" ਮੀਡੀਆ ਨਾਲ ਗੱਲ ਕਰਦੇ ਹੋਏ ਡਾ. ਸੇਠ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ।
ਇਹ ਵੀ ਪੜ੍ਹੋ : 8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ ਕਰਨਾਟਕ ਸਰਕਾਰ ਨੂੰ ਦਿੱਤਾ 3 ਦਿਨ ਦਾ ਸਮਾਂ
ਉਨ੍ਹਾਂ ਕਿਹਾ, "ਜੇਕਰ ਮੇਜ਼ 'ਤੇ ਕਾਕਰੋਚ ਦਿਖਾਈ ਦੇ ਸਕਦਾ ਹੈ ਤਾਂ ਜ਼ਾਹਿਰ ਹੈ ਕਿ ਰਸੋਈ ਦੇ ਅੰਦਰ ਦੀ ਸਥਿਤੀ ਹੋਰ ਵੀ ਮਾੜੀ ਹੋਵੇਗੀ।" ਇਹ ਦਰਸਾਉਂਦਾ ਹੈ ਕਿ ਇੰਨੇ ਮਸ਼ਹੂਰ ਹੋਟਲ ਵਿੱਚ ਸਫਾਈ ਦੀ ਕਿੰਨੀ ਢਿੱਲੀ ਵਰਤੋਂ ਕੀਤੀ ਜਾ ਰਹੀ ਹੈ। ਡਾ. ਸੇਠ ਨੇ ਕਿਹਾ ਕਿ ਉਹ ਵਿਦੇਸ਼ੀ ਡੈਲੀਗੇਟਾਂ ਨਾਲ ਉੱਥੇ ਮੌਜੂਦ ਸੀ। ਪੰਜ-ਸਿਤਾਰਾ ਹੋਟਲ ਬਹੁਤ ਜ਼ਿਆਦਾ ਬਿੱਲ ਵਸੂਲਦੇ ਹਨ ਪਰ ਸੇਵਾ ਅਤੇ ਸਫਾਈ ਦੇ ਨਾਮ 'ਤੇ ਅਜਿਹੀ ਲਾਪਰਵਾਹੀ ਦੇਸ਼ ਦੇ ਅਕਸ ਲਈ ਸ਼ਰਮਨਾਕ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਮੁੰਡੇ, FSSAI ਅਤੇ JW ਮੈਰੀਅਟ ਨੂੰ ਟੈਗ ਕੀਤਾ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਇੰਚਾਰਜ ਤੁਕਾਰਾਮ ਮੁੰਡੇ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੀਂਹ ਦੇ ਪਾਣੀ ਨਾਲ ਭਰੇ ਡੂੰਘੇ ਟੋਏ 'ਚ ਡੁੱਬੇ 3 ਮੁੰਡੇ, ਹੋਈ ਮੌਤ, ਬਾਰਾਬੰਕੀ ਪੁਲਸ ਕਰ ਰਹੀ ਜਾਂਚ
NEXT STORY