ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਤੀਜਾ ਅਤੇ ਸਭ ਤੋਂ ਵੱਡਾ ਪੜਾਅ ਸੋਮਵਾਰ ਸਵੇਰੇ ਸ਼ੁਰੂ ਹੋ ਗਿਆ। ਜਿਸ ਦੇ ਅਧੀਨ 18 ਤੋਂ 45 ਸਾਲ ਤੱਕ ਦੇ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ 'ਚ ਕਰੀਬ 90 ਲੱਖ ਲੋਕ ਇਸ ਪੜਾਅ 'ਚ ਟੀਕਾਕਰਨ ਲਈ ਯੋਗ ਹਨ ਅਤੇ ਤੀਜੇ ਪੜਾਅ 'ਚ ਟੀਕਾਕਰਨ ਲਈ 77 ਸਕੂਲਾਂ 'ਚ 5-5 ਟੀਕਾਕਰਨ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਲਈ ਸਕੂਲਾਂ ਨੂੰ ਟੀਕਾਕਰਨ ਕੇਂਦਰ ਬਣਾਇਆ ਹੈ। ਰਾਸ਼ਟਰੀ ਰਾਜਧਾਨੀ ਦੇ ਕਰੀਬ 500 ਕੇਂਦਰਾਂ 'ਚ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ 18 ਸਾਲ ਤੋਂ 45 ਸਾਲ ਤੱਕ ਦੇ ਉਮਰ ਵਰਗ 'ਚ ਟੀਕਾਕਰਨ ਲਈ ਪਹਿਲਾਂ ਤੋਂ ਰਜਿਸਟਰੇਸ਼ਨ ਕਰਨਾ ਜ਼ਰੂਰੀ ਹੈ। ਤਿੰਨ ਵੱਡੇ ਨਿੱਜੀ ਹਸਪਤਾਲਾਂ- ਅਪੋਲੋ, ਫੋਰਟਿਸ ਅਤੇ ਮੈਕਸ ਨੇ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਸ਼ਨੀਵਾਰ ਤੋਂ ਹੀ ਸੀਮਿਤ ਕੇਂਦਰਾਂ 'ਚ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਨਸੀਹਤ, ਕੋਰੋਨਾ ਨੂੰ ਕਾਬੂ ਕਰਨ ਲਈ ਲਾਕਡਾਊਨ 'ਤੇ ਵਿਚਾਰ ਕਰੇ ਕੇਂਦਰ
ਦਿੱਲੀ ਸਰਕਾਰ ਨੇ ਟੀਕਿਆਂ ਦੀ 1.34 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਸੀ, ਜੋ ਆਉਣ ਵਾਲੇ 3 ਮਹੀਨਿਆਂ 'ਚ ਮਿਲੇਗਾ। ਇਨ੍ਹਾਂ 'ਚੋਂ ਕੋਵੀਸ਼ੀਲਡ ਟੀਕੇ ਦੀ 67 ਲੱਖ ਖੁਰਾਕਾਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਖਰੀਦੀਆਂ ਗਈਆਂ ਹਨ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਤਿੰਨ ਲੱਖ ਖੁਰਾਕਾਂ ਦੀ ਪਹਿਲੀ ਖੇਪ ਮਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਗਲੇ ਤਿੰਨ ਮਹੀਨਿਆਂ ਅੰਦਰ ਸਾਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਲਗਾਉਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਾਸ਼ ਨੂੰ ਸ਼ਮਸ਼ਾਨ ਲਿਜਾਉਣ ਲਈ ਐਂਬੂਲੈਂਸ ਚਾਲਕ ਨੇ ਮੰਗੇ 14 ਹਜ਼ਾਰ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਨੰਦੀਗ੍ਰਾਮ ਸੀਟ ਤੋਂ ਹਾਰ ਕੇ ਵੀ ਮਮਤਾ ਬੈਨਰਜੀ ਬਣ ਸਕਦੀ ਹੈ ਮੁੱਖ ਮੰਤਰੀ! ਜਾਣੋ ਕੀ ਹੈ ਨਿਯਮ
NEXT STORY