ਨੈਸ਼ਨਲ ਡੈਸਕ- ਬੀਤੇ ਦਿਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ। ਨਤੀਜਿਆਂ ਤੋਂ ਬਾਅਦ ਤਸਵੀਰ ਸਾਫ਼ ਹੋ ਗਈ। ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਭਾਰੀ ਜਿੱਤ ਦਰਜ ਕਰ ਕੇ ਮੁੜ ਸੱਤਾ ’ਚ ਵਾਪਸੀ ਕੀਤੀ। ਇਕ ਵਾਰ ਫਿਰ ਬੰਗਾਲ ’ਚ ਮਮਤਾ ਨੇ ‘ਖੇਲਾ’ ਕਰ ਦਿੱਤਾ। ਜਿੱਤ ਦੀ ਹੈਟ੍ਰਿਕ ਲਾ ਦਿੱਤੀ। ਬੰਗਾਲ ਦੀ ਜਿੱਤ ਦਰਮਿਆਨ ਇਕ ਅਜਿਹੀ ਖ਼ਬਰ ਆਈ, ਜਦੋਂ ਪਤਾ ਲੱਗਾ ਕਿ ਪਾਰਟੀ ਜਿੱਤ ਗਈ ਪਰ ਟੀ. ਐੱਮ. ਸੀ. ਮੁਖੀ ਮਮਤਾ ਬੈਨਰਜੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਈ। ਅਜਿਹੇ ਵਿਚ ਸਾਰਿਆਂ ਦੇ ਮਨ ਵਿਚ ਸਵਾਲ ਹੈ ਕਿ ਉਹ ਮੁੱਖ ਮੰਤਰੀ ਕਿਵੇਂ ਬਣੇਗੀ?
ਇਹ ਵੀ ਪੜ੍ਹੋ: ਜਾਣੋ ਪੱਛਮੀ ਬੰਗਾਲ ’ਚ ਜਿੱਤ ਦੀ ਹੈਟ੍ਰਿਕ ਬਣਾਉਣ ਵਾਲੀ ਮਮਤਾ ‘ਦੀਦੀ’ ਦਾ ਹੁਣ ਤੱਕ ਦਾ ਸਿਆਸੀ ਸਫ਼ਰ
ਹਾਰ ਕੇ ਵੀ ਬਣ ਸਕਦੇ ਹਨ ਮੁੱਖ ਮੰਤਰੀ, ਇਹ ਹੈ ਨਿਯਮ—
ਮੁੱਖ ਮੰਤਰੀ ਬਣਨ ਲਈ ਉਂਝ ਤਾਂ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ (ਜਿਨ੍ਹਾਂ ਸੂਬਿਆਂ ਵਿਚ ਦੋ ਸਦਨ ਹਨ) ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ ਮੈਂਬਰ ਨਹੀਂ ਹੈ, ਤਾਂ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ। ਨਿਯਮਾਂ ਮੁਤਾਬਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਬਿਨਾਂ ਵਿਧਾਇਕ ਰਹਿੰਦੇ ਚੁੱਕੀ ਜਾ ਸਕਦੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ 6 ਮਹੀਨੇ ਦਾ ਸਮਾਂ ਮਿਲਦਾ ਹੈ। ਇਸ ਤੈਅ ਸਮੇਂ ਸੀਮਾ ਅੰਦਰ ਉਨ੍ਹਾਂ ਦਾ ਵਿਧਾਨ ਸਭਾ ਜਾਂ ਵਿਧਾਨ ਪਰੀਸ਼ਦ ਦਾ ਮੈਂਬਰ ਬਣਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਮੁੱਖ ਮੰਤਰੀ ਅਹੁਦਾ ਛੱਡਣਾ ਪਵੇਗਾ।
ਇਹ ਵੀ ਪੜ੍ਹੋ: ਪੱਛਮੀ ਬੰਗਾਲ ’ਚ ਮਮਤਾ ਦੀ ਜਿੱਤ ਦੀ ‘ਹੈਟ੍ਰਿਕ’, TMC ਨੇ 200 ਦਾ ਜਾਦੂਈ ਅੰਕੜਾ ਕੀਤਾ ਪਾਰ
ਇਹ ਹਨ ਬਿਨਾਂ ਵਿਧਾਇਕ ਰਹਿੰਦੇ ਮੁੱਖ ਮੰਤਰੀ ਬਣਨ ਵਾਲੇ ਨੇਤਾ—
ਊਧਵ ਠਾਕਰੇ (ਮਹਾਰਾਸ਼ਟਰ)
ਲਾਲੂ ਪ੍ਰਸਾਦ ਯਾਦਵ (ਉੱਤਰ ਪ੍ਰਦੇਸ਼)
ਯੋਗੀ ਆਦਿਤਿਆਨਾਥ (ਉੱਤਰ ਪ੍ਰਦੇਸ਼)
ਰਾਬੜੀ ਦੇਵੀ (ਬਿਹਾਰ)
ਕਮਲਨਾਥ (ਮੱਧ ਪ੍ਰਦੇਸ਼)
ਤੀਰਥ ਸਿੰਘ ਰਾਵਤ (ਉੱਤਰਾਖੰਡ)
ਇਹ ਵੀ ਪੜ੍ਹੋ: ਨੰਦੀਗ੍ਰਾਮ 'ਚ ਸ਼ੁਭੇਂਦੁ ਤੋਂ ਹਾਰੀ ਮਮਤਾ, ਤ੍ਰਿਣਮੂਲ ਨੇ ਮੁੜ ਵੋਟਾਂ ਦੀ ਗਿਣਤੀ ਦੀ ਕੀਤੀ ਮੰਗ
ਦੱਸ ਦੇਈਏ ਕਿ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਮਮਤਾ ਬੈਨਰਜੀ ਦੇ ਸਾਹਮਣੇ ਸਾਬਕਾ ਸਹਿਯੋਗੀ ਅਤੇ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਮੈਦਾਨ ਵਿਚ ਸਨ। ਸ਼ੁਭੇਂਦੁ ਅਧਿਕਾਰੀ ਨੇ 1975 ਵੋਟਾਂ ਨਾਲ ਮਮਤਾ ਬੈਨਰਜੀ ਨੂੰ ਹਰਾ ਦਿੱਤਾ। ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਚੋਣ ਹਾਰ ਗਈ ਪਰ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਨੇ ਤੀਜੀ ਵਾਰ ਬਹੁਮਤ ਨਾਲ ਸੱਤਾ ’ਚ ਵਾਪਸੀ ਕੀਤੀ ਹੈ। ਅਜਿਹੇ ਵਿਚ ਲੋਕਾਂ ਦੇ ਮਨ ਵਿਚ ਇਕ ਸਵਾਲ ਹੈ ਕਿ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕਿਵੇਂ ਬਣੇਗੀ ਅਤੇ ਕਿਵੇਂ ਉਹ ਸੱਤਾ ਸੰਭਾਲੇਗੀ। ਮਮਤਾ ਦੀਦੀ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਪਰ ਨਾਲ ਹੀ ਦੋਸ਼ ਲਾਇਆ ਕਿ ਪਹਿਲਾਂ ਉਨ੍ਹਾਂ ਨੂੰ ਜਿੱਤਿਆ ਹੋਇਆ ਐਲਾਨ ਕੀਤਾ ਗਿਆ ਅਤੇ ਬਾਅਦ ਵਿਚ ਦਬਾਅ ’ਚ ਆ ਕੇ ਚੋਣ ਕਮਿਸ਼ਨ ਨੇ ਫ਼ੈਸਲਾ ਪਲਟ ਦਿੱਤਾ। ਮਮਤਾ ਨੇ ਕਿਹਾ ਕਿ ਮੈਂ ਜਨਾਦੇਸ਼ ਨੂੰ ਸਵੀਕਾਰ ਕਰਦੀ ਹਾਂ ਪਰ ਮੈਂ ਸੁਪਰੀਮ ਕੋਰਟ ਜਾਵਾਂਗੀ ਕਿਉਂਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੁਝ ਹੇਰ-ਫੇਰ ਕੀਤੀ ਗਈ ਹੈ ਅਤੇ ਮੈਂ ਉਸ ਦਾ ਖ਼ੁਲਾਸਾ ਕਰਾਂਗੀ।
ਭਾਜਪਾ ਦੀ ਹਾਰ 'ਤੇ ਬੋਲੇ ਰਾਕੇਸ਼ ਟਿਕੈਤ- ਸੱਤਾ ਹੰਕਾਰੀ ਹੋਵੇ ਤਾਂ ਜਨਤਾ ਇਸ ਤਰ੍ਹਾਂ ਸਿਖਾਉਂਦੀ ਹੈ ਸਬਕ
NEXT STORY