ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਇਸ ਸਾਲ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਮੁਸਾਫਰਾਂ ਨਾਲ ਧੋਖਾਦੇਹੀ ਕਰਨ ਵਾਲੇ 540 ਟਾਊਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।
ਪੁਲਸ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗ੍ਰਿਫ਼ਤਾਰੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੈ। ਪਿਛਲੇ ਸਾਲ 264 ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਆਫ ਪੁਲਸ (ਆਈ. ਜੀ. ਆਈ.) ਊਸ਼ਾ ਰੰਗਨਾਨੀ ਨੇ ਕਿਹਾ ਕਿ ਮੁਲਜ਼ਮਾਂ ਨੇ ਮੁਸਾਫਰਾਂ ਨੂੰ ਅਣਅਧਿਕਾਰਤ ਸੇਵਾਵਾਂ ਜਿਵੇਂ ਕਿ ਟੈਕਸੀ, ਰਿਹਾਇਸ਼ ਜਾਂ ਖਰੀਦਦਾਰੀ ਕਰਨ ਲਈ ਮਜਬੂਰ ਕੀਤਾ ਜਾਂ ਗੁੰਮਰਾਹ ਕੀਤਾ।
ਅਜਿਹੀਆਂ ਸਰਗਰਮੀਆਂ ਨਾ ਸਿਰਫ ਹਵਾਈ ਅੱਡੇ ਤੇ ਦੇਸ਼ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਸਗੋਂ ਮੁਸਾਫਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਵੀ ਪਾਉਂਦੀਆਂ ਹਨ। ਮੁਲਜ਼ਮ ਅਕਸਰ ਅਣਜਾਣ ਮੁਸਾਫਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਰਾਤ ਨੂੰ ਉਹ ਟੈਕਸੀ ਡਰਾਈਵਰ ਬਣ ਕੇ ਉਨ੍ਹਾਂ ਨੂੰ ਸਸਤੀਆਂ ਸੇਵਾਵਾਂ ਦੇਣ ਦਾ ਝੂਠਾ ਵਾਅਦਾ ਕਰਦੇ ਸਨ।
IGI ਏਅਰਪੋਰਟ ਤੋਂ 540 ਠੱਗ ਗ੍ਰਿਫ਼ਤਾਰ, ਯਾਤਰੀਆਂ ਨੂੰ ਸਸਤੀ ਸੇਵਾ ਦੇ ਨਾਂ 'ਤੇ ਬਣਾਉਂਦੇ ਸਨ ਸ਼ਿਕਾਰ
NEXT STORY