ਨਵੀਂ ਦਿੱਲੀ : ਦਿੱਲੀ ਪੁਲਸ ਨੇ ਇਸ ਸਾਲ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ ਤੋਂ 540 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਯਾਤਰੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਸਸਤੀ ਟੈਕਸੀ, ਰਿਹਾਇਸ਼ ਜਾਂ ਖ਼ਰੀਦਦਾਰੀ ਦਾ ਲਾਲਚ ਦੇ ਕੇ ਠੱਗੀ ਮਾਰਦੇ ਸਨ। ਜਾਣਕਾਰੀ ਮੁਤਾਬਕ ਪਿਛਲੇ ਸਾਲ 264 ਗ੍ਰਿਫਤਾਰੀਆਂ ਹੋਈਆਂ ਸਨ, ਜਦਕਿ ਇਸ ਸਾਲ ਇਹ ਗਿਣਤੀ ਦੁੱਗਣੀ ਹੋ ਗਈ ਹੈ।
ਡਿਪਟੀ ਕਮਿਸ਼ਨਰ ਆਫ ਪੁਲਸ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਇਹ ਬਦਮਾਸ਼ ਮੁਸਾਫ਼ਰਾਂ ਨੂੰ ਗ਼ੈਰ-ਕਾਨੂੰਨੀ ਸੇਵਾਵਾਂ ਵੱਲ ਲਿਜਾਣ ਲਈ ਮਜਬੂਰ ਕਰਦੇ ਸਨ। ਇਸ ਨਾਲ ਨਾ ਸਿਰਫ਼ ਹਵਾਈ ਅੱਡੇ ਅਤੇ ਦੇਸ਼ ਦੇ ਅਕਸ ਨੂੰ ਨੁਕਸਾਨ ਹੁੰਦਾ ਹੈ, ਸਗੋਂ ਯਾਤਰੀਆਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਹੁੰਦਾ ਹੈ। ਪੁਲਸ ਨੇ ਇਨ੍ਹਾਂ ਅਪਰਾਧਾਂ ਵਿਚ ਵਰਤੇ ਗਏ 254 ਵਾਹਨ ਵੀ ਜ਼ਬਤ ਕੀਤੇ ਹਨ, ਜਦੋਂਕਿ ਪਿਛਲੇ ਸਾਲ 96 ਵਾਹਨ ਜ਼ਬਤ ਕੀਤੇ ਗਏ ਸਨ।
ਇਹ ਵੀ ਪੜ੍ਹੋ : ਲਾਲੂ ਦੇ 'ਅੱਖਾਂ ਸੇਕਣ' ਵਾਲੇ ਬਿਆਨ 'ਤੇ ਭੜਕੀਆਂ ਔਰਤਾਂ, ਸੜਕਾਂ 'ਤੇ ਕੀਤਾ ਰੋਸ ਪ੍ਰਦਰਸ਼ਨ
IGI ਏਅਰਪੋਰਟ ਤੋਂ 540 ਠੱਗ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਗਏ 540 ਲੋਕਾਂ 'ਚੋਂ 373 ਦਿੱਲੀ ਦੇ ਹਨ, ਜਦਕਿ ਬਾਕੀ ਦੋਸ਼ੀ ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਉੱਤਰਾਖੰਡ ਅਤੇ ਸਿੱਕਮ ਦੇ ਹਨ। ਸਤੰਬਰ 2024 ਵਿਚ ਇਕ ਵਿਦੇਸ਼ੀ ਯਾਤਰੀ ਨੂੰ 98,700 ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਸੀ। ਧੋਖਾਧੜੀ ਕਰਨ ਵਾਲੇ ਨੇ ਯਾਤਰੀ ਨੂੰ ਦਿੱਲੀ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀ ਗਲਤ ਸੂਚਨਾ ਦਿੱਤੀ ਅਤੇ ਬਦਲਵੇਂ ਪ੍ਰਬੰਧਾਂ ਦੇ ਨਾਂ 'ਤੇ ਉਸ ਦੇ ਕ੍ਰੈਡਿਟ ਕਾਰਡ ਵਿਚੋਂ ਪੈਸੇ ਇਕੱਠੇ ਕੀਤੇ।
373 ਠੱਗ ਦਿੱਲੀ ਦੇ ਰਹਿਣ ਵਾਲੇ
ਦੂਜੀ ਘਟਨਾ ਵਿਚ ਇਕ ਯਾਤਰੀ ਤੋਂ ਸੀਆਰ ਪਾਰਕ ਲਈ ਇਕ ਟੈਕਸੀ ਲਈ 2,500 ਰੁਪਏ ਲਏ ਗਏ, ਜੋ ਕਿ ਆਮ ਕਿਰਾਏ ਤੋਂ ਪੰਜ ਗੁਣਾ ਸੀ। ਇਕ ਮਾਮਲੇ ਵਿਚ ਪੁਲਸ ਨੇ 24 ਘੰਟਿਆਂ ਦੇ ਅੰਦਰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਦੇ ਪੈਸੇ ਵਾਪਸ ਕਰ ਦਿੱਤੇ। ਡੀਸੀਪੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਬੇਕਾਬੂ ਆਟੇ ਦੀ ਕੀਮਤ ’ਤੇ ਲੱਗੇਗੀ ਲਗਾਮ, ਸਰਕਾਰ ਨੇ ਘਟਾਈ ਕਣਕ ਦੀ ਸਟਾਕ ਲਿਮਟ
NEXT STORY