ਨਵੀਂ ਦਿੱਲੀ- ਦਿੱਲੀ ਦੇ ਏਮਜ਼ ਹਸਪਤਾਲ 'ਚ ਇਕ 22 ਸਾਲਾ ਨੌਜਵਾਨ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਦੀ ਸਵੇਰ ਨੌਜਵਾਨ ਨੇ ਸੈਕਿੰਡ ਫਲੋਰ 'ਤੇ ਪੌੜੀਆਂ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਦਿੱਲੀ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੁਲਸ ਅਨੁਸਾਰ ਹੌਜ ਖਾਸ ਪੁਲਸ ਸਟੇਸ਼ਨ 'ਚ ਕਿਸੇ ਨੇ ਫੋਨ ਕਰ ਕੇ ਇਹ ਦੱਸਿਆ ਕਿ ਏਮਜ਼ ਦੇ ਐਮਰਜੈਂਸੀ ਵਾਰਡ 'ਚ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪੁੱਛ-ਗਿੱਛ 'ਚ ਇਹ ਪਤਾ ਲੱਗਾ ਹੈ ਕਿ ਖੁਦਕੁਸ਼ੀ ਕਰਨ ਵਾਲੇ ਸ਼ਖਸ ਦਾ ਨਾਂ ਬਿੱਟੂ ਕੁਮਾਰ ਤਿਵਾੜੀ ਹੈ। 22 ਸਾਲਾ ਬਿੱਟੂ ਬਿਹਾਰ ਦੇ ਗੋਪਾਲਗੰਜ ਦਾ ਵਾਸੀ ਸੀ। ਬੀਤੇ 5 ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। 25 ਮਈ ਨੂੰ ਉਸ ਨੂੰ ਬਲੱਡ ਕਲਾਟਿੰਗ ਦੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਲਗਾਤਾਰ ਚੱਲ ਰਹੇ ਲੰਬੇ ਇਲਾਜ ਤੋਂ ਪਰੇਸ਼ਾਨ ਸੀ।
ਸ਼ੁੱਕਰਵਾਰ ਸਵੇਰੇ ਦੂਜੀ ਮੰਜ਼ਲ ਦੀਆਂ ਪੌੜੀਆਂ ਦੀ ਗਰਿੱਲ ਨਾਲ ਲਟਕ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਮਾਂ ਅਤੇ ਭੈਣ ਪਹਿਲਾਂ ਤੋਂ ਹਸਪਤਾਲ 'ਚ ਮੌਜੂਦ ਹਨ। ਪਰਿਵਾਰ ਵਾਲਿਆਂ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਜਾਵੇਗੀ। ਹੁਣ ਤੱਕ ਮੌਕੇ 'ਤੇ ਕਿਸੇ ਵੀ ਤਰ੍ਹਾਂ ਦਾ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੀ ਪੂਰੀ ਰਿਪੋਰਟ ਦੀ ਉਡੀਕ ਹੈ।
ਆਲਮੀ ਵਾਤਾਵਰਣ ਦਿਹਾੜੇ 'ਤੇ PM ਮੋਦੀ ਦੀ ਅਪੀਲ:-ਆਓ ਮਿਲ ਕੇ ਬਿਹਤਰ ਬਣਾਈਏ ਇਹ ਧਰਤੀ
NEXT STORY