ਨਵੀਂ ਦਿੱਲੀ- ਮੰਗਲਵਾਰ ਨੂੰ ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸਵੇਰੇ 9 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ (AQI) 291 ਸੀ, ਜੋ ਕਿ ਹਾਲੇ ਵੀ 'ਮਾੜੀ' ਸ਼੍ਰੇਣੀ ਵਿੱਚ ਆਉਂਦਾ ਹੈ।
ਸੋਮਵਾਰ ਸਵੇਰੇ ਦਿੱਲੀ ਦਾ AQI 318 ਦਰਜ ਕੀਤਾ ਗਿਆ ਸੀ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿੱਚ ਸੀ। CPCB ਦੇ 'ਸਮੀਰ' ਐਪ ਦੇ ਅਨੁਸਾਰ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 18 ਨੇ 'ਬਹੁਤ ਮਾੜੀ' ਹਵਾ ਦੀ ਗੁਣਵੱਤਾ (300 ਤੋਂ ਉੱਪਰ AQI) ਅਤੇ 20 ਨੇ 'ਮਾੜੀ' (200 ਤੋਂ ਉੱਪਰ AQI) ਦਰਜ ਕੀਤੀ।
ਸੀ.ਪੀ.ਸੀ.ਬੀ. ਦੇ ਮਿਆਰਾਂ ਅਨੁਸਾਰ, ਜ਼ੀਰੋ ਅਤੇ 50 ਦੇ ਵਿਚਕਾਰ ਇੱਕ AQI ਨੂੰ 'ਚੰਗਾ', 51 ਅਤੇ 100 'ਸੰਤੁਸ਼ਟੀਜਨਕ', 101 ਅਤੇ 200 'ਦਰਮਿਆਨਾ', 201 ਅਤੇ 300 'ਮਾੜਾ', 301 ਅਤੇ 400 'ਬਹੁਤ ਮਾੜਾ', ਅਤੇ 401 ਅਤੇ 500 'ਗੰਭੀਰ' ਮੰਨਿਆ ਜਾਂਦਾ ਹੈ।
ਇਸੇ ਦੌਰਾਨ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਸੀ, ਜੋ ਕਿ ਸੀਜ਼ਨ ਦੇ ਔਸਤ ਤੋਂ 0.4 ਡਿਗਰੀ ਘੱਟ ਸੀ, ਜਦਕਿ ਹਵਾ 'ਚ ਨਮੀ 100 ਫ਼ੀਸਦੀ ਦਰਜ ਕੀਤੀ ਗਈ। ਭਾਰਤ ਮੌਸਮ ਵਿਭਾਗ (IMD) ਨੇ ਦਿਨ ਵੇਲੇ ਧੁੰਦ ਦੀ ਭਵਿੱਖਬਾਣੀ ਕੀਤੀ ਹੈ ਤੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਜਤਾਈ ਹੈ।
ਬੱਸ ਨੇ ਟੱਕਰ ਮਾਰ ਉੱਡਾ 'ਤੀ ਆਟੋ ਦੀ ਛੱਤ, ਹੁਣ ਤਕ 3 ਮੌਤਾਂ, ਕਈ ਗੰਭੀਰ
NEXT STORY