ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 5 ਫਰਵਰੀ ਨੂੰ ਯਾਨੀ ਅੱਜ ਇਕੋ ਪੜਾਅ 'ਚ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਹਾਲਾਂਕਿ ਸ਼ਾਮ 5 ਵਜੇ ਤੋਂ ਬਾਅਦ ਵੀ ਵੋਟ ਪਾਉਣ ਲਈ ਲੱਗੀ ਲਾਈਨ 'ਚ ਜੋ ਲੋਕ ਮੌਜੂਦ ਰਹਿਣਗੇ, ਉਨ੍ਹਾਂ ਨੂੰ ਵੀ ਵੋਟ ਪਾਉਣ ਦਾ ਮੌਕਾ ਮਿਲੇਗਾ। ਉੱਥੇ ਹੀ ਚੋਣ ਕਮਿਸ਼ਨ ਨੇ ਕਿਸੇ ਤਰ੍ਹਾਂ ਦੇ ਐਗਜ਼ਿਟ ਪੋਲ ਸਰਵੇ 'ਤੇ ਰੋਕ ਲਗਾ ਦਿੱਤੀ ਹੈ। ਕਮਿਸ਼ਨ ਨੇ 5 ਫਰਵਰੀ ਯਾਨੀ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6.30 ਵਜੇ ਤੱਕ ਐਗਜ਼ਿਟ ਪੋਲ ਸਰਵੇ 'ਤੇ ਰੋਕ ਲਗਾਈ ਹੈ।
ਲੋਕ ਸਭਾ ਚੋਣਾਂ 'ਚ ਇੰਡੀਆ ਬਲਾਕ ਦਾ ਹਿੱਸਾ ਰਹੀਆਂ ਪਾਰਟੀਆਂ ਇਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ। ਇਨ੍ਹਾਂ 'ਚੋਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਸਾਰੀਆਂ 70 ਸੀਟਾਂ 'ਤੇ ਆਹਮੋ-ਸਾਹਮਣੇ ਹਨ। ਇਸ ਦੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ 6 ਉਮੀਦਵਾਰ ਖੜ੍ਹੇ ਕੀਤੇ ਹਨ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐੱਮ) ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਲੈਨੇਨਿਸਟ (ਸੀਪੀਆਈ-ਐੱਮਐੱਲ) ਨੇ 2-2 ਉਮੀਦਵਾਰ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਸਿਰਫ 2.52 ਰੁਪਏ ਪ੍ਰਤੀ ਲੀਟਰ ਮਿਲਦੈ ਪੈਟਰੋਲ, ਜਾਣੋ ਹੋਰ ਕਿੱਥੇ-ਕਿੱਥੇ ਹੈ ਸਸਤਾ
8 ਫਰਵਰੀ ਆਉਣਗੇ ਨਤੀਜੇ
ਭਾਜਪਾ ਨੇ 68 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ 2 ਸੀਟਾਂ ਆਪਣੇ ਗਠਜੋੜ ਭਾਈਵਾਲਾਂ ਨੂੰ ਦਿੱਤੀਆਂ ਹਨ। ਇਸ 'ਚ ਜਨਤਾ ਦਲ-ਯੂਨਾਈਟਿਡ (ਜੇਡੀਯੂ) ਨੇ ਬੁਰਾੜੀ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਅਤੇ ਲੋਕ ਜਨਸ਼ਕਤੀ ਪਾਰਟੀ- ਰਾਮ ਵਿਲਾਸ (ਐੱਲਜੇਪੀ-ਆਰ) ਨੇ ਦਿਓਲੀ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ। ਉੱਥੇ ਹੀ ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਭਾਜਪਾ ਖ਼ਿਲਾਫ਼ 30 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਜਦੋਂ ਕਿ ਸ਼ਿਵ ਸੈਨਾ ਮੁਖੀ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਾਰੀਆਂ ਸੀਟਾਂ 'ਤੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ (ਬਸਪਾ) 70 ਸੀਟਾਂ 'ਤੇ ਚੋਣ ਲੜ ਰਹੀ ਹੈ ਅਤੇ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) 12 ਸੀਟਾਂ 'ਤੇ ਚੋਣ ਲੜ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
ਕੁੱਲ 699 ਉਮੀਦਵਾਰ ਚੋਣ ਮੈਦਾਨ 'ਚ
ਚੋਣ ਕਮਿਸ਼ਨ ਦੇ ਅਨੁਸਾਰ ਆਜ਼ਾਦ ਸਮੇਤ ਵੱਖ-ਵੱਖ ਪਾਰਟੀਆਂ ਦੇ ਕੁੱਲ 699 ਉਮੀਦਵਾਰ ਚੋਣ ਮੈਦਾਨ 'ਚ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਹਲਫਨਾਮਿਆਂ ਦੀ ਜਾਂਚ ਕਰਨ ਤੋਂ ਬਾਅਦ ਇਕ ਰਿਪੋਰਟ ਤਿਆਰ ਕੀਤੀ ਹੈ। ਇਸ ਅਨੁਸਾਰ, ਲਗਭਗ 19 ਫੀਸਦੀ ਯਾਨੀ 132 ਉਮੀਦਵਾਰ ਅਪਰਾਧਿਕ ਅਕਸ ਦੇ ਹੈ। ਇਨ੍ਹਾਂ 'ਚੋਂ 81 ਵਿਰੁੱਧ ਕਤਲ, ਅਗਵਾ ਅਤੇ ਜਬਰ ਜ਼ਿਨਾਹ ਵਰਗੇ ਗੰਭੀਰ ਮਾਮਲੇ ਦਰਜ ਹਨ। 13 ਉਮੀਦਵਾਰ 'ਤੇ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਦੋਸ਼ ਹਨ।
ਇਹ ਵੀ ਪੜ੍ਹੋ- ਸਰਕਾਰ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿੱਲ, ਹੋਣਗੇ ਵੱਡੇ ਬਦਲਾਅ
699 ਉਮੀਦਵਾਰਾਂ 'ਚੋਂ ਸਿਰਫ਼ 96 ਔਰਤਾਂ
ਏਡੀਆਰ ਦੇ ਅਨੁਸਾਰ 5 ਉਮੀਦਵਾਰਾਂ ਕੋਲ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਾਇਦਾਦ ਹੈ। ਇਨ੍ਹਾਂ 'ਚੋਂ 3 ਭਾਜਪਾ ਦੇ ਹਨ ਜਦੋਂ ਕਿ ਕਾਂਗਰਸ ਅਤੇ 'ਆਪ' ਦਾ ਇਕ-ਇਕ ਮੈਂਬਰ ਹੈ। ਭਾਜਪਾ ਉਮੀਦਵਾਰਾਂ ਦੀ ਔਸਤ ਜਾਇਦਾਦ ਲਗਭਗ 22.90 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਤਿੰਨ ਉਮੀਦਵਾਰਾਂ ਨੇ ਆਪਣੀ ਜਾਇਦਾਦ ਜ਼ੀਰੋ ਐਲਾਨੀ ਹੈ। ਕਰੀਬ 28 ਫੀਸਦੀ ਯਾਨੀ 196 ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਦੱਸੀ ਹੈ। 106 (15 ਫੀਸਦੀ) 61 ਤੋਂ 80 ਸਾਲ ਦੀ ਉਮਰ ਦੇ ਵਿਚਕਾਰ ਸਨ, ਜਦੋਂ ਕਿ ਤਿੰਨ 80 ਸਾਲ ਤੋਂ ਵੱਧ ਉਮਰ ਦੇ ਹਨ। ਸਾਰੇ 699 ਉਮੀਦਵਾਰਾਂ 'ਚੋਂ 96 ਔਰਤਾਂ ਹਨ, ਜੋ ਕਰੀਬ 14 ਫੀਸਦੀ ਹੁੰਦਾ ਹੈ।
ਉਮੀਦਵਾਰਾਂ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ 46 ਫੀਸਦੀ ਨੇ ਆਪਣੇ ਆਪ ਨੂੰ 5ਵੀਂ ਤੋਂ 12ਵੀਂ ਦੇ ਵਿਚਕਾਰ ਐਲਾਨਿਆ ਹੈ। 18 ਉਮੀਦਵਾਰਾਂ ਨੇ ਆਪਣੇ ਆਪ ਨੂੰ ਡਿਪਲੋਮਾ ਧਾਰਕ, 6 ਨੇ ਪੜ੍ਹੇ-ਲਿਖੇ ਅਤੇ 29 ਨੇ ਅਨਪੜ੍ਹ ਦੱਸਿਆ ਹੈ। ਟੌਪ 3 ਅਮੀਰ ਉਮੀਦਵਾਰਾਂ 'ਚੋਂ 2 ਭਾਜਪਾ ਉਮੀਦਵਾਰ ਹਨ। ਅਮੀਰ ਉਮੀਦਵਾਰਾਂ 'ਚ ਕਰਨੈਲ ਸਿੰਘ (ਸ਼ਕੂਰ ਬਸਤੀ ਭਾਜਪਾ) 259 ਕਰੋੜ, ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ ਭਾਜਪਾ) 248 ਕਰੋੜ, ਗੁਰਚਰਨ ਸਿੰਘ (ਕ੍ਰਿਸ਼ਨਾ ਨਗਰ ਕਾਂਗਰਸ) 130 ਕਰੋੜ ਰੁਪਏ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CISF 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
NEXT STORY