ਨਵੀਂ ਦਿੱਲੀ - ਨਵੇਂ ਇਨਕਮ ਟੈਕਸ ਬਿੱਲ ਦਾ ਖਰੜਾ 6 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਮੌਜੂਦਾ ਇਨਕਮ ਟੈਕਸ ਕਾਨੂੰਨ ਵਿੱਚ ਵੱਡੇ ਬਦਲਾਅ ਲਿਆਉਣ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਇਸ 'ਚੋਂ ਕਰੀਬ 3 ਲੱਖ ਸ਼ਬਦਾਂ ਨੂੰ ਹਟਾਇਆ ਜਾ ਸਕਦਾ ਹੈ, ਜਿਸ ਨਾਲ ਇਸ ਨੂੰ ਸਮਝਣਾ ਆਸਾਨ ਹੋ ਜਾਵੇਗਾ। ਮੌਜੂਦਾ ਸਮੇਂ 'ਚ ਆਮਦਨ ਕਰ ਕਾਨੂੰਨ ਲਗਭਗ 6 ਲੱਖ ਸ਼ਬਦਾਂ ਦਾ ਹੈ, ਜਿਸ ਨੂੰ ਅੱਧਾ ਕਰਨ ਦੀ ਯੋਜਨਾ ਹੈ।
ਟੈਕਸ ਦਾਇਰਾ ਵਧਾਉਣ 'ਤੇ ਧਿਆਨ
ਸੂਤਰਾਂ ਮੁਤਾਬਕ ਨਵੇਂ ਬਿੱਲ 'ਚ ਟੈਕਸ ਦਾ ਦਾਇਰਾ ਵਧਾਉਣ 'ਤੇ ਧਿਆਨ ਦਿੱਤਾ ਜਾਵੇਗਾ, ਇਸ ਬਦਲਾਅ ਨਾਲ ਸਰਕਾਰ ਟੈਕਸ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੀ ਹੈ।
ਬਜਟ 2025 ਵਿੱਚ ਵਿੱਤ ਮੰਤਰੀ ਦਾ ਐਲਾਨ
1 ਫਰਵਰੀ ਨੂੰ 2025-26 ਦਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਅਗਲੇ ਹਫਤੇ ਯਾਨੀ 6 ਫਰਵਰੀ ਨੂੰ ਸੰਸਦ 'ਚ ਨਵਾਂ ਇਨਕਮ ਟੈਕਸ ਕਾਨੂੰਨ ਲਿਆਉਣ ਜਾ ਰਹੀ ਹੈ। ਉਨ੍ਹਾਂ ਕਿਹਾ, "ਜਿਸ ਤਰ੍ਹਾਂ ਸਾਡੀ ਸਰਕਾਰ ਨੇ ਭਾਰਤੀ ਨਿਆਂ ਸੰਹਿਤਾ ਨੂੰ ਭਾਰਤੀ ਦੰਡ ਸੰਹਿਤਾ ਨਾਲ ਬਦਲਿਆ ਹੈ, ਉਸੇ ਤਰ੍ਹਾਂ ਇਹ ਨਵਾਂ ਆਮਦਨ ਟੈਕਸ ਬਿੱਲ ਵੀ 'ਨਿਆਂ' ਦੀ ਭਾਵਨਾ ਨੂੰ ਅੱਗੇ ਵਧਾਏਗਾ। ਨਵਾਂ ਕਾਨੂੰਨ ਸਾਫ਼-ਸੁਥਰਾ ਅਤੇ ਸਿੱਧਾ ਹੋਵੇਗਾ, ਮੌਜੂਦਾ ਕਾਨੂੰਨ ਦੇ ਅੱਧੇ ਨਾਲੋਂ ਵੀ ਘੱਟ ਚੈਪਟਰ ਅਤੇ ਸ਼ਬਦ ਹੋਣਗੇ, ਟੈਕਸਦਾਤਾਵਾਂ ਅਤੇ ਟੈਕਸ ਵਿਭਾਗ ਦੋਵਾਂ ਲਈ ਸਮਝਣਾ ਆਸਾਨ ਹੋਵੇਗਾ, ਜਿਸ ਨਾਲ ਟੈਕਸ ਮਾਮਲਿਆਂ ਵਿੱਚ ਅਨਿਸ਼ਚਿਤਤਾ ਅਤੇ ਵਿਵਾਦ ਘੱਟ ਹੋਣਗੇ।''
ਇਹ ਐਲਾਨ 2024 ਵਿੱਚ ਕੀਤਾ ਗਿਆ ਸੀ
ਇਹ ਨਵਾਂ ਇਨਕਮ ਟੈਕਸ ਕਾਨੂੰਨ ਪਿਛਲੇ ਬਜਟ (2024-25) 'ਚ ਕੀਤੇ ਗਏ ਐਲਾਨ ਦੇ ਆਧਾਰ 'ਤੇ ਲਿਆਂਦਾ ਜਾ ਰਿਹਾ ਹੈ। ਜੁਲਾਈ 2024 ਵਿੱਚ, ਵਿੱਤ ਮੰਤਰੀ ਨੇ ਕਿਹਾ ਸੀ ਕਿ ਆਮਦਨ ਕਰ ਕਾਨੂੰਨ, 1961 ਦੀ ਪੂਰੀ ਸਮੀਖਿਆ ਛੇ ਮਹੀਨਿਆਂ ਵਿੱਚ ਪੂਰੀ ਕਰ ਲਈ ਜਾਵੇਗੀ। ਹੁਣ ਸਰਕਾਰ ਇਸ ਬਿੱਲ ਨੂੰ ਪੇਸ਼ ਕਰਨ ਲਈ ਤਿਆਰ ਹੈ। ਨਵੇਂ ਇਨਕਮ ਟੈਕਸ ਕਾਨੂੰਨ ਨਾਲ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਅਤੇ ਵਿਵਾਦਾਂ ਨੂੰ ਘੱਟ ਕਰਨ ਦੀ ਉਮੀਦ ਹੈ।
ਇਸ ਦੇਸ਼ 'ਚ ਸਿਰਫ 2.52 ਰੁਪਏ ਪ੍ਰਤੀ ਲੀਟਰ ਮਿਲਦੈ ਪੈਟਰੋਲ, ਜਾਣੋ ਹੋਰ ਕਿੱਥੇ-ਕਿੱਥੇ ਹੈ ਸਸਤਾ
NEXT STORY