ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਦਿਨ ਸੀ। ਦੂਜੇ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਵਿਰੋਧੀ ਧਿਰ ਵੱਲੋਂ ਖ਼ੂਬ ਹੰਗਾਮਾ ਕੀਤਾ ਗਿਆ,ਉਥੇ ਹੀ ਕਈ ਬੀ.ਬੀ.ਐੱਮ.ਬੀ. 'ਤੇ ਸੀ.ਆਰ.ਪੀ.ਐੱਫ਼. ਦੀ ਤਾਇਨਾਤੀ ਵਿਰੁੱਧ ਮਤਾ ਪੇਸ਼ ਕਰਨ ਉਪਰੰਤ ਸਦਨ ਦੀ ਸਹਿਮਤੀ ਦੌਰਾਨ ਕੁਲਤਰ ਸਿੰਘ ਸੰਧਵਾਂ ਵੱਲੋਂ ਪਾਸ ਕੀਤਾ ਗਿਆ।
ਇਸ ਦੇ ਨਾਲ ਹੀ ਹੋਰ ਮਤੇ ਵੀ ਪੇਸ਼ ਕੀਤੇ ਗਏ ਹਨ। ਇਸ ਮੁੱਦੇ 'ਤੇ ਸਦਨ ਵਿਚ ਕਾਰਵਾਈ ਦੌਰਾਨ ਖ਼ੂਬ ਹੰਗਾਮਾ ਹੋਣ ਮਗਰੋਂ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ ਸਦਨ ਦੀ ਕਾਰਵਾਈ ਸੋਮਵਾਰ ਦੁਪਹਿਰ ਨੂੰ ਹੋਵੇਗੀ, ਜਿਸ ਵਿਚ ਕਈ ਮੁੱਦਿਆਂ 'ਤੇ ਬਹਿਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ 'ਚ ਗੂੰਜਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ, MLA ਸੁੱਖੀ ਨੇ ਰੱਖੀ ਇਹ ਮੰਗ
ਇਥੇ ਦੱਸ ਦਈਏ ਕਿ ਹੁਣ ਵਿਧਾਨ ਸਭਾ ਦੀ ਕਾਰਵਾਈ 2 ਦਿਨ ਹੋਰ ਚੱਲੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 11 ਜੁਲਾਈ ਤੋਂ 15 ਜੁਲਾਈ ਤੱਕ ਚੱਲੇਗਾ। 12 ਜੁਲਾਈ ਦਿਨ ਸ਼ਨੀਵਾਰ ਅਤੇ 13 ਜੁਲਾਈ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 14 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਿਧਾਨਿਕ ਕੰਮਕਾਰ ਹੋਣਗੇ। ਸੰਧਵਾਂ ਨੇ ਦੱਸਿਆ ਕਿ 15 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਵਿਧਾਨਿਕ ਕੰਮਕਾਰ ਅਤੇ ਹੋਰ ਕੰਮਕਾਰ ਹੋਣਗੇ।
ਇਹ ਵੀ ਪੜ੍ਹੋ: ਪੰਜਾਬ ਦੇ 3 ਪੰਚਾਇਤ ਸਕੱਤਰਾਂ 'ਤੇ ਡਿੱਗੀ ਗਾਜ, ਹੋਈ ਗਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਐਨਕਾਊਂਟਰ
NEXT STORY